ਭੜਕਾਊ ਗਾਣੇ ਗਾ ਕੇ ਕਸੂਤੇ ਫਸ ਗਏ ਪਰਮੀਸ਼ ਤੇ ਸੁਨੰਦਾ

ਸਟੇਜ ਸ਼ੋਅ ‘ਚ ਨੌਜਵਾਨਾਂ ਨੂੰ ਭੜਕਾਉਣ ਤੇ ਸੱਭਿਆਚਾਰ ਖਿਲਾਫ ਜਾ ਕੇ ਗਾਣੇ ਗਾਉਣ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਸ਼ਨੀਵਾਰ ਰਾਤ ਜ਼ੀਰਕਪੁਰ ‘ਚ ਚੰਡੀਗੜ੍ਹ-ਅੰਬਾਲਾ ਰੋਡ ‘ਤੇ ਕਮਰਸ਼ੀਅਲ ਪ੍ਰੋਜੈਕਟ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਸਮਾਗਮ ‘ਚ ਸਿੰਗਰ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਨੇ ਅਜਿਹੇ ਗਾਣੇ ਗਾਏ ਜਿਨ੍ਹਾਂ ‘ਤੇ ਰੋਕ ਲੱਗੀ ਸੀ।

ਚੰਡੀਗੜ੍ਹਸਟੇਜ ਸ਼ੋਅ ‘ਚ ਨੌਜਵਾਨਾਂ ਨੂੰ ਭੜਕਾਉਣ ਤੇ ਸੱਭਿਆਚਾਰ ਖਿਲਾਫ ਜਾ ਕੇ ਗਾਣੇ ਗਾਉਣ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਸ਼ਨੀਵਾਰ ਰਾਤ ਜ਼ੀਰਕਪੁਰ ਚ ਚੰਡੀਗੜ੍ਹਅੰਬਾਲਾ ਰੋਡ ‘ਤੇ ਕਮਰਸ਼ੀਅਲ ਪ੍ਰੋਜੈਕਟ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਸਮਾਗਮ ‘ਚ ਸਿੰਗਰ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਨੇ ਅਜਿਹੇ ਗਾਣੇ ਗਾਏ ਜਿਨ੍ਹਾਂ ‘ਤੇ ਰੋਕ ਲੱਗੀ ਸੀ।

ਦੋਵੇਂ ਸਿੰਗਰਸ ਖਿਲਾਫ ਸਮਾਜ ਸੇਵੀ ਤੇ ਪੰਜਾਬੀ ਦੇ ਪ੍ਰਮੋਟਰ ਪ੍ਰੋਪੰਡਿਤ ਧਨੇਸ਼ਵਰ ਰਾਵ ਨੇ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ‘ਚ ਉਨ੍ਹਾਂ ਦੱਸਿਆ ਕਿ ਸਿੰਗਰਾਂ ਨੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਐਸਐਚਓ ਗੁਰਚਰਨ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਕਾਰਵਾਈ ਹੋਵੇਗੀ।

ਪੰਡਿਤ ਧਨੇਸ਼ਵਰ ਰਾਵ ਨੇ ਪੁਲਿਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨੇ ਗਾਣਾ “ਬੁਲੇਟ ਤਾਂ ਰੱਖਿਆ ਪਟਾਖੇ ਪਾਉਣ ਨੂੰ” ਤੇ ਪਰਮੀਸ਼ ਨੇ ‘ਚਾਰ ਪੈਗ ਜਾਏ…” ਗਾਇਆ। ਦੋਵਾਂ ਨੂੰ ਅਜਿਹੇ ਗਾਣੇ ਸਟੇਜ ‘ਤੇ ਨਹੀਂ ਗਾਉਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਜੋ ਸਿੰਗਰ ਗਾਉਂਦੇ ਹਨਉਸ ਦਾ ਅਸਰ ਯੂਥ ‘ਤੇ ਕਿਵੇਂ ਦਾ ਪੈ ਰਿਹਾ ਹੈਇਹ ਕੋਈ ਨਹੀਂ ਵੇਖ ਰਿਹਾ।