ਹੁਣ ਪੰਜਾਬ ਤੋਂ ਵਿਦੇਸ਼ਾਂ ‘ਚ ਉਡਾਰੀ ਹੋਈ ਸੌਖੀ

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਏਅਰ ਇੰਡੀਆ ਵੱਲੋਂ ਮੁੰਬਈ-ਅੰਮ੍ਰਿਤਸਰ-ਸਟੈਨਸਟੇਡ (ਬ੍ਰਿਟੇਨ) ਰੂਟ ’ਤੇ 31 ਅਕਤੂਬਰ ਤੋਂ ਉਡਾਣ ਸ਼ੁਰੂ ਕੀਤੀ ਜਾਵੇਗੀ। ਸੀਨੀਅਰ ਅਧਿਕਾਰੀ ਮੁਤਾਬਕ ਇਸ ਮਾਰਗ ’ਤੇ ਹਫ਼ਤੇ ’ਚ ਤਿੰਨ ਵਾਰ ਜਹਾਜ਼ ਉਡਾਣ ਭਰੇਗਾ।

ਚੰਡੀਗੜ੍ਹ: ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਏਅਰ ਇੰਡੀਆ ਵੱਲੋਂ ਮੁੰਬਈ-ਅੰਮ੍ਰਿਤਸਰ-ਸਟੈਨਸਟੇਡ (ਬ੍ਰਿਟੇਨ) ਰੂਟ ’ਤੇ 31 ਅਕਤੂਬਰ ਤੋਂ ਉਡਾਣ ਸ਼ੁਰੂ ਕੀਤੀ ਜਾਵੇਗੀ। ਸੀਨੀਅਰ ਅਧਿਕਾਰੀ ਮੁਤਾਬਕ ਇਸ ਮਾਰਗ ’ਤੇ ਹਫ਼ਤੇ ’ਚ ਤਿੰਨ ਵਾਰ ਜਹਾਜ਼ ਉਡਾਣ ਭਰੇਗਾ।

ਏਅਰ ਇੰਡੀਆ ਦੇ ਜਨਰਲ ਮੈਨੇਜਰ (ਮਾਰਕੀਟਿੰਗ ਐਂਡ ਪਲਾਨਿੰਗ) ਰਮਨ ਬਾਬੂ ਮੁਤਾਬਕ ਕੌਮਾਂਤਰੀ ਉਡਾਣ ਅੰਮ੍ਰਿਤਸਰ ਨੂੰ ਲੰਡਨ ’ਚ ਸਟੈਨਸਟੇਡ ਨਾਲ ਜੋੜੇਗੀ ਤਾਂ ਜੋ ਸਿੱਖ ਸ਼ਰਧਾਲੂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਆ ਸਕਣ। ਉਨ੍ਹਾਂ ਦੱਸਿਆ ਕਿ ਰੂਟ ’ਤੇ 256 ਸੀਟਾਂ ਵਾਲਾ ਬੋਇੰਗ 787 ਜਹਾਜ਼ ਸੋਮਵਾਰ, ਵੀਰਵਾਰ ਤੇ ਸ਼ਨਿਚਰਵਾਰ ਨੂੰ ਉਡਾਣਾਂ ਭਰੇਗਾ। ਉਨ੍ਹਾਂ ਮੁਤਾਬਕ ਜਹਾਜ਼ ’ਚ ਪੰਜਾਬੀ ਜ਼ਾਇਕੇ ਵਾਲੇ ਭੋਜਨ ਪਰੋਸਿਆ ਜਾਵੇਗਾ।

ਬਾਬੂ ਨੇ ਦੱਸਿਆ ਕਿ ਏਅਰ ਇੰਡੀਆ ਵੱਲੋਂ 27 ਅਕਤੂਬਰ ਤੋਂ ਅੰਮ੍ਰਿਤਸਰ ਤੇ ਪਟਨਾ ਸਾਹਿਬ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਰੂਟ ’ਤੇ 162 ਸੀਟਾਂ ਵਾਲਾ ਜਹਾਜ਼ ਉੱਡੇਗਾ। ਉਨ੍ਹਾਂ ਐਲਾਨ ਕੀਤਾ ਕਿ ਏਅਰ ਇੰਡੀਆ ਵੱਲੋਂ ਅਗਲੇ ਸਾਲ ਮਾਰਚ ਤੋਂ ਦਿੱਲੀ-ਅੰਮ੍ਰਿਤਸਰ-ਟੋਰਾਂਟੋ ਉਡਾਣ ਰੋਜ਼ਾਨਾ ਸ਼ੁਰੂ ਕੀਤੀ ਜਾਵੇਗਾ। ਇਸ ਸਮੇਂ ਇਹ ਹਫ਼ਤੇ ’ਚ ਤਿੰਨ ਵਾਰ ਚੱਲਦੀ ਹੈ। ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਅਗਲੇ ਸਾਲ ਜੁਲਾਈ ਤੋਂ ਚੰਡੀਗੜ੍ਹ-ਬੈਂਕਾਕ ਉਡਾਣ ਵੀ ਸ਼ੁਰੂ ਹੋ ਸਕਦੀ ਹੈ।