ਬੱਸੀ ਪਠਾਣਾ ਦੇ ਮੁੰਡੇ ਨੇ ਸਾਈਕਲ ‘ਤੇ ਘੁੰਮ ਲਈ ਦੁਨੀਆ, ਪਤਨੀ ਨਾਲ ਸਵਿਟਜ਼ਰਲੈਂਡ ਤੋਂ ਭਾਰਤ ਪਹੁੰਚਿਆ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬੱਸੀ ਪਠਾਣਾ ਦਾ ਜੰਮਪਲ ਜਸਕਰਨ ਸਿੰਘ ਯੂਰਪ ਦੇ ਸਵਿਟਜ਼ਰਲੈਂਡ ਤੋਂ 17 ਤੋਂ ਜ਼ਿਆਦਾ ਦੇਸ਼ਾਂ ਵਿੱਚੋਂ 8 ਹਜ਼ਾਰ ਕਿਮੀ ਤੋਂ ਵੱਧ ਦੀ ਦੂਰੀ ਤੈਅ ਕਰਕੇ ਆਪਣੀ ਪਤਨੀ ਪੈਰੀਨ ਨਾਲ ਆਪਣੇ ਸ਼ਹਿਰ ਪਰਤਿਆ ਹੈ। ਨਵੀਂ ਸਰਾਏ ਮੁੱਹਲੇ ਦਾ ਰਹਿਣ ਵਾਲਾ ਜਸਕਰਨ ਸਵਿਟਜ਼ਰਲੈਂਡ ‘ਚ ਫੂਡ ਰੈਸਟੋਰੈਂਟ ਚਲਾਉਂਦਾ ਹੈ।

ਬੱਸੀ ਪਠਾਣਾਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬੱਸੀ ਪਠਾਣਾ ਦਾ ਜੰਮਪਲ ਜਸਕਰਨ ਸਿੰਘ ਯੂਰਪ ਦੇ ਸਵਿਟਜ਼ਰਲੈਂਡ ਤੋਂ 17 ਤੋਂ ਜ਼ਿਆਦਾ ਦੇਸ਼ਾਂ ਵਿੱਚੋਂ ਹਜ਼ਾਰ ਕਿਮੀ ਤੋਂ ਵੱਧ ਦੀ ਦੂਰੀ ਤੈਅ ਕਰਕੇ ਆਪਣੀ ਪਤਨੀ ਪੈਰੀਨ ਨਾਲ ਆਪਣੇ ਸ਼ਹਿਰ ਪਰਤਿਆ ਹੈ। ਨਵੀਂ ਸਰਾਏ ਮੁੱਹਲੇ ਦਾ ਰਹਿਣ ਵਾਲਾ ਜਸਕਰਨ ਸਵਿਟਜ਼ਰਲੈਂਡ ‘ਚ ਫੂਡ ਰੈਸਟੋਰੈਂਟ ਚਲਾਉਂਦਾ ਹੈ। ਆਪਣੀ ਸਾਈਕਲ ਰਾਹੀਂ ਯਾਤਰਾ ਕਰਨ ਦੇ ਤਜ਼ਰਬੇ ਬਾਰੇ ਉਸ ਨੇ ਵਾਤਾਵਰਣ ਨੂੰ ਸਾਫ ਰੱਖਣਾ ਦੱਸਿਆ।ਜਸਕਰਨ ਨੇ ਸਾਈਕਲ ‘ਤੇ ਕੀਤੇ ਸਫਰ ਦੀ ਦਿਲਚਸਪੀ ਬਾਰੇ ਕਿਹਾ ਕਿ ਉਹ ਭਾਰਤ ਜਹਾਜ਼ ਰਾਹੀਂ ਆਉਂਦਾ ਸੀ। ਇਸ ਦੌਰਾਨ ਉਹ ਅਕਸਰ ਸੋਚਦਾ ਸੀ ਹੇਠਾਂ ਦਿੱਖ ਰਹੇ ਦੇਸ਼ਾਂ ਦਾ ਰਹਿਣਸਹਿਣਸੱਭਿਆਚਾਰਧਰਮ ਕਿਹੋ ਜਿਹੇ ਹੋਣਗੇ। ਇਸ ਇੱਛਾ ਨੂੰ ਪੂਰਾ ਕਰਨ 16 ਅਪਰੈਲ, 2019 ਨੂੰ ਉਸ ਨੇ ਆਪਣੀ ਪਤਨੀ ਨਾਲ ਸਾਈਕਲ ਯਾਤਰਾ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਉਹ ਦੋਵੇਂ ਹਰ ਰੋਜ਼ 70-80 ਕਿਮੀ ਸਾਈਕਲ ਚਲਾਉਂਦੇ ਸੀ। ਰਾਤ ਨੂੰ ਟੈਂਟ ਲਾ ਸੌਂ ਜਾਂਦੇ ਸੀ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।ਜਸਕਰਨ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਦੇਸ਼ਾਂ ਤੋਂ ਬਾਅਦ ਪਾਕਿਸਤਾਨ ਰਾਹੀਂ ਵਾਹਗਾ ਬਾਰਡਰ ਹੁੰਦੇ ਹੋਏ ਪੰਜਾਬ ਆਉਣਾ ਸੀਪਰ ਪਾਕਿ ਵੱਲੋਂ ਸਿਰਫ 14 ਦਿਨ ਦਾ ਵੀਜ਼ਾ ਤੇ ਹੋਰ ਵਧੇਰੇ ਸ਼ਰਤਾਂ ਲਾ ਦੇਣ ਕਰਕੇ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ ਤੇ ਨੇਪਾਲ ਰਾਹੀਂ ਭਾਰਤ ਆਉਣ ਦਾ ਸੋਚਿਆ। ਆਪਣੇ ਤਜ਼ਰਬੇ ਬਾਰੇ ਦੱਸਦੇ ਜਸਕਰਨ ਨੇ ਕਿਹਾ ਕਿ ਟਰਕੀ ਦੇਸ਼ ਦੇ ਲੋਕ ਕਾਫੀ ਮਿਲਣਸਾਰ ਹਨ। ਉੱਥੋਂ ਦੇ ਲੋਕਾਂ ਤੋਂ ਉਨ੍ਹਾਂ ਨੂੰ ਕਾਫੀ ਪਿਆਰ ਮਿਲਿਆਜਦਕਿ ਇਰਾਨ ‘ਚ ਉਨ੍ਹਾਂ ਦੇ ਪੈਸੇ ਚੋਰੀ ਹੋ ਗਏ। ਲੋਕਾਂ ਨੇ ਨਸਲੀ ਕਮੈਂਟ ਵੀ ਕੀਤੇ।ਭਾਰਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਇੱਥੇ ਦੇ ਲੋਕਾਂ ‘ਚ ਔਰਤਾਂ ਪ੍ਰਤੀ ਸੋਚਟ੍ਰੈਫਿਕ ‘ਚ ਕਾਹਲੀ ਤੇ ਸੜਕਾਂ ‘ਤੇ ਸੁਰੱਖਿਆ ਦੀ ਕਮੀ ਹੈ। ਜਦਕਿ ਪੈਰੀਨ ਨੇ ਕਿਹਾ ਕਿ ਉਸ ਨੂੰ ਭਾਰਤ ਆ ਕੇ ਕਾਫੀ ਖੁਸ਼ੀ ਮਿਲੀ ਹੈ। ਉਹ ਆਪਣੇ ਸਫਰ ਨਾਲ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਾਨੂੰ ਆਪਣੇ ਵਾਤਾਵਰਣ ਦਾ ਧਿਆਨ ਰੱਖਣਾ ਚਾਹੀਦਾ ਹੈ।