ਜ਼ੀਰੇ ਦਾ ਪਾਣੀ ਪੀਣ ਦੇ ਫ਼ਾਇਦੇ

ਖਾਣੇ ‘ਚ ਜ਼ੀਰੇ ਦਾ ਤੜਕਾ ਲਗਾਉਣ ਨਾਲ ਸਬਜ਼ੀ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ। ਬਹੁਤ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਜ਼ੀਰਾ ਸਿਰਫ਼ ਦਾਲ ਅਤੇ ਸਬਜ਼ੀ ਦਾ ਸੁਆਦ ਵਧਾਉਣ ‘ਚ ਹੀ ਕੰਮ ਆਉਂਦਾ ਹੈ ਜਦਕਿ ਅਜਿਹਾ ਨਹੀਂ ਹੈ। ਜ਼ੀਰਾ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ‘ਚ ਵੀ ਕਾਫ਼ੀ ਲਾਹੇਵੰਦ ਹੁੰਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀ-ਔਕਸੀਡੈਂਟਸ, ਐਂਟੀ-ਇਨਫ਼ਲੇਮੇਟਰੀ ਗੁਣ ਜ਼ੀਰਾ ਸਿਹਤ ਨੂੰ ਦਰੁਸਤ ਰੱਖਣ ‘ਚ ਮਦਦਗਾਰ ਹੁੰਦਾ ਹੈ। ਜ਼ੀਰੇ ‘ਚ ਲਗਭਗ 100 ਕੈਮੀਕਲਜ਼ ਯੋਗਿਕ ਹੁੰਦੇ ਹਨ ਜੋ ਸ਼ਰੀਰ ‘ਚ ਫ਼ਾਈਬਰ, ਆਇਰਨ, ਕੈਲਸ਼ੀਅਮ, ਮੈਗਨੀਜ਼ੀਅਮ, ਜ਼ਿੰਕ, ਵਾਇਟਾਮਿਨ, ਆਦਿ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਹਨ। ਸਵੇਰ ਦੇ ਸਮੇਂ ਜ਼ੀਰੇ ਦਾ ਪਾਣੀ ਪੀਣ ਸਿਹਤ ਨੂੰ ਬਹੁਤ ਫ਼ਾਇਦੇ ਮਿਲਦੇ ਹਨ। ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਸਰਦੀ-ਜ਼ੁਕਾਮ ਤੋਂ ਛੁਟਕਾਰਾ – ਜ਼ੀਰੇ ਦਾ ਪਾਣੀ ਸਰਦੀ-ਜ਼ੁਕਾਮ ਤੋਂ ਵੀ ਛੁਟਕਾਰਾ ਦਿਵਾਉਣ ‘ਚ ਲਾਹੇਵੰਦ ਹੁੰਦਾ ਹੈ। ਮੌਸਮ ਬਦਲਣ ਦੇ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਹੋਣਾ ਆਮ ਗੱਲ ਹੈ। ਜ਼ੀਰੇ ਦਾ ਪਾਣੀ ਸਰਦੀ-ਜ਼ੁਕਾਮ ਅਤੇ ਵਾਇਰਲ ਬੁਖ਼ਾਰ ਜਿਹੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਜ਼ੀਰੇ ‘ਚ ਭਰਪੂਰ ਮਾਤਰਾ ਵਿੱਚ ਐਂਟੀ-ਔਕਸੀਡੈਂਟਸ ਹੁੰਦੇ ਹਨ ਜੋ ਸ਼ਰੀਰ ਚ ਇਕੱਠੇ ਹੋ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ।
ਗੈਸ ਅਤੇ ਕਬਜ ਤੋਂ ਦੇਵੇ ਛੁਟਕਾਰਾ ਅਤੇ ਸਿਹਤਮੰਦ ਲਿਵਰ – ਗ਼ਲਤ ਖਾਣ-ਪੀਣ ਕਾਰਨ ਗੈਸ ਅਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੋ ਗਈ ਹੈ। ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣ ਨਾਲ ਇਹ ਕਬਜ਼ ਨੂੰ ਜੜੋਂ ਖ਼ਤਮ ਕਰਦਾ ਹੈ। ਜੇਕਰ ਤੁਸੀਂ ਜੀਰੇ ਦਾ ਪਾਣੀ ਰਾਤ ਭਰ ਭਿਓ ਕੇ ਸਵੇਰੇ ਖ਼ਾਲੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਲਿਵਰ ਵੀ ਮਜ਼ਬੂਤ ਹੁੰਦਾ ਹੈ ਅਤੇ ਪੇਟ ‘ਚ ਗੈਸ ਦੀ ਸਮੱਸਿਆ ਵੀ ਨਹੀਂ ਹੁੰਦੀ।
ਪਾਚਨ ਤੰਤਰ ਬਣਾਏ ਮਜ਼ਬੂਤ – ਗ਼ਲਤ ਖਾਣ-ਪੀਣ ਕਰ ਕੇ ਅੱਜਕਲ੍ਹ ਲੋਕਾਂ ਦਾ ਪਾਚਨ ਤੰਤਰ ਖ਼ਰਾਬ ਹੁੰਦਾ ਜਾ ਰਿਹਾ ਹੈ। ਸਵੇਰੇ ਖ਼ਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਜ਼ੀਰੇ ਦੇ ਪਾਣੀ ‘ਚ ਐਂਟੀ-ਔਕਸੀਡੈਂਟਸ, ਵਾਇਟਾਮਿਨ ਅਤੇ ਮਿਨਰਲਜ਼ ਹੁੰਦੇ ਹਨ ਜੋ ਇਨਫ਼ੈਕਸ਼ਨ ਦੀ ਸਮੱਸਿਆ ਤੋਂ ਮੁਕਤੀ ਦਿਵਾਉਂਦੇ ਹਨ। ਜ਼ੀਰੇ ਦਾ ਪਾਣੀ ਪੀਣ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
ਨੀਂਦ ਦੀ ਕਮੀ ਕਰੇ ਦੂਰ – ਜ਼ੀਰੇ ਦਾ ਪਾਣੀ ਨੀਂਦ ਦੀ ਕਮੀ ਦੂਰ ਕਰਨ ‘ਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਭੱਜਦੌੜ ਭਰੀ ਜ਼ਿੰਦਗੀ ਅਤੇ ਤਨਾਅ ਦੇ ਚਲਦੇ ਜੇਕਰ ਤੁਹਾਨੂੰ ਵੀ ਨੀਂਦ ਆਉਣੀ ਬੰਦ ਹੋ ਗਈ ਹੈ ਤਾਂ ਤੁਹਾਨੂੰ ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ।
ਇਮਿਊਨਿਟੀ ਸਿਸਟਮ ਵਧਾਏ – ਜ਼ੀਰੇ ਦੇ ਪਾਣੀ ਨੂੰ ਆਇਰਨ ਦਾ ਸਭ ਤੋਂ ਵੱਡਾ ਸਰੋਤ ਮੰਨਿਆਂ ਜਾਂਦਾ ਹੈ। ਜੀਰੇ ਦੇ ਪਾਣੀ ‘ਚ ਵਾਇਟਾਮਿਨ 1 ਅਤੇ ਵਾਇਟਾਮਿਨ 3 ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣ ਨਾਲ ਸਾਡਾ ਇਮਿਊਨਿਟੀ ਦਾ ਪੱਧਰ ਵਧਦਾ ਹੈ। ਕਮਜ਼ੋਰ ਇਮਿਊਨਿਟੀ ਸਿਸਟਮ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੁੰਦੀਆਂ ਹਨ।