ਭਗੌੜੇ ਮੋਦੀ ਨੂੰ 17 ਅਕਤੂਬਰ ਤੱਕ ਨਿਆਇਕ ਹਿਰਾਸਤ ‘ਚ ਭੇਜਿਆ

ਭਗੌੜੇ ਹੀਰਾ ਕਾਰੋਬਾਰੀ ਤੇ ਲੰਦਨ ਦੀ ਜੇਲ੍ਹ ‘ਚ ਬੰਦ ਨੀਰਵ ਮੋਦੀ ਨੂੰ ਵੀਰਵਾਰ ਨੂੰ ਮੈਜਿਸਟ੍ਰੇਟ ਅਦਾਲਤ ਨੇ 17 ਅਕਤੂਬਰ ਤਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਨੀਰਵ ਪੰਜਾਬ ਨੈਸ਼ਨਲ ਬੈਂਕ ਨਾਲ ਦੋ ਅਰਬ ਡਾਲਰ ਦੀ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਮਾਮਲੇ ‘ਚ ਮੁੱਖ ਮੁਲਜ਼ਮ ਹੈ।

ਲੰਦਨਭਗੌੜੇ ਹੀਰਾ ਕਾਰੋਬਾਰੀ ਤੇ ਲੰਦਨ ਦੀ ਜੇਲ੍ਹ ‘ਚ ਬੰਦ ਨੀਰਵ ਮੋਦੀ ਨੂੰ ਵੀਰਵਾਰ ਨੂੰ ਮੈਜਿਸਟ੍ਰੇਟ ਅਦਾਲਤ ਨੇ 17 ਅਕਤੂਬਰ ਤਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਨੀਰਵ ਪੰਜਾਬ ਨੈਸ਼ਨਲ ਬੈਂਕ ਨਾਲ ਦੋ ਅਰਬ ਡਾਲਰ ਦੀ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਮਾਮਲੇ ‘ਚ ਮੁੱਖ ਮੁਲਜ਼ਮ ਹੈ। ਨੀਰਵ (48) ਰਿਮਾਂਡ ਦੀ ਸੁਣਵਾਈ ਲਈ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਸਾਹਮਣੇ ਪੇਸ਼ ਹੋਇਆ।

ਉਸ ਦੇ ਹਵਾਲਗੀ ਮੁਕੱਦਮੇ ਦੀ ਸੁਣਵਾਈ ਪੰਜ ਦਿਨ ਤਕ 11-15 ਮਈ 2020 ਤੱਕ ਚਲਣ ਦੀ ਉਮੀਦ ਹੈ। ਨੀਰਵ ਮਾਰਚ ‘ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਦੱਖਣੀਪੱਛਮੀ ਲੰਦਨ ਦੀ ਵੈਂਡਸਵਰਥ ਜੇਲ੍ਹ ‘ਚ ਕੈਦ ਹੈ। ਇਹ ਇੰਗਲੈਂਡ ਦੀ ਸਭ ਤੋਂ ਭੀੜਭਾੜ ਵਾਲੀ ਜੇਲ੍ਹ ਹੈ। ਭਾਰਤ ਸਰਕਾਰ ਦੇ ਇਲਜ਼ਾਮਾਂ ‘ਤੇ ਸਕਾਟਲੈਂਡ ਯਾਰਡ ਨੇ ਨੀਰਵ ਨੂੰ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਦੋਂ ਤੋਂ ਹੀ ਉਹ ਜੇਲ੍ਹ ‘ਚ ਹੈ।