ਪੰਜਾਬਣ ਦੀ ਤੁਫਾਨੀ ਬੱਲੇਬਾਜ਼ੀ ਨਾਲ ਸਿਡਨੀ ਥੰਡਰ ਅੱਗੇ ਬ੍ਰਿਸਬੇਨ ਹੀਟ ਢੇਰ
ਪੰਜਾਬਣ ਦੀ ਤੁਫਾਨੀ ਬੱਲੇਬਾਜ਼ੀ ਨਾਲ ਸਿਡਨੀ ਥੰਡਰ ਅੱਗੇ ਬ੍ਰਿਸਬੇਨ ਹੀਟ ਢੇਰ

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ T-20 ਕਪਤਾਨ ਹਰਮਨਪ੍ਰੀਤ ਕੌਰ ਦੀ ਤੂਫਾਨੀ ਬੱਲੇਬਾਜ਼ੀ ਨਾਲ ਵਿਮੈਂਸ ਬਿਗ ਬੈਸ਼ ਲੀਗ (WBBL) ਵਿੱਚ ਸਿੰਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ 28 ਦੌੜਾਂ ਨਾਲ ਹਰਾ ਦਿੱਤਾ। WBBL ਦੇ ਇਸ ਸੀਜ਼ਨ ਵਿੱਚ 12ਵੇਂ ਮੁਕਾਬਲੇ ਵਿੱਚ ਸਿਡਨੀ ਥੰਡਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 196 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਬ੍ਰਿਸਬੇਨ ਹੀਟ ਦੀ ਟੀਮ 18.5 ਓਵਰਾਂ ਵਿੱਚ 164 ਦੌੜਾਂ ਬਣਾ ਕੇ ਆਲ ਆਊਟ ਹੋ ਗਈ।ਇਸ ਮੈਚ ਵਿੱਚ ਭਾਰਤ ਦੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਤੂਫ਼ਾਨੀ ਅੰਦਾਜ਼ ਵਿੱਚ ਗੇਂਦਬਾਜ਼ੀ ਕਰਦਿਆਂ ਧਮਾਕੇਦਾਰ 23 ਗੇਂਦਾਂ ਵਿੱਚ ਆਪਣਾ ਅੱਧ ਸੈਂਕੜਾ ਪੂਰਾ ਕੀਤਾ। 26 ਗੇਂਦਾਂ ਵਿੱਚ ਉਸ ਨੇ 56 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਉਸ ਨੇ 6 ਚੌਕੇ ਤੇ ਚਾਰ ਛੱਕੇ ਲਾਏ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ‘ਪਲੇਅਰ ਆਫ ਦ ਈਅਰ’ ਚੁਣਿਆ ਗਿਆ।

ਹਰਮਨ ਦੇ ਇਲਾਵਾ ਸਿਡਨੀ ਥੰਡਰ ਲਈ ਰਿਚਲ ਪ੍ਰਿਸ਼ਟ ਨੇ ਵੀ 49 ਦੌੜਾਂ ਦਾ ਯੋਗਦਾਨ ਪਾਇਆ। ਲਕਸ਼ ਦਾ ਪਿੱਛਾ ਕਰਨ ਉੱਤਰੀ ਬ੍ਰਿਸਬੇਨ ਹੀਟ ਦੀ ਟੀਮ ਦੀ ਸ਼ੁਰੂਆਤ ਹੀ ਬੇਹੱਦ ਖਰਾਬ ਰਹੀ ਤੇ ਟੀਮ ਨੇ 100 ਦੌੜਾਂ ਅੰਦਰ ਹੀ ਆਪਣੀਆਂ 8 ਵਿਕਟਾਂ ਗਵਾ ਲਈਆਂ ਸੀ। ਆਖਰ ਟੀਮ 160 ਦੌੜਾਂ ’ਤੇ ਹੀ ਸਿਮਟ ਗਈ ਤੇ ਸਿਡਨੀ ਥੰਡਰ ਹੱਥੋਂ ਹਾਰ ਗਈ।