ਬਣਨਾ ਚਾਹੁੰਦੇ ਹੋ ਆਰਮੀ ਚੀਫ, ਤਾਂ ਸਖ਼ਤ ਟ੍ਰੇਨਿੰਗ ਤੇ ਔਖੀ ਪ੍ਰੀਖਿਆ ਕਰਨੀ ਪਵੇਗੀ ਪਾਸ

ਨੈਸ਼ਨਲ ਡਿਫੈਂਸ ਅਕਾਦਮੀ ਤੇ ਕੰਬਾਇੰਡ ਡਿਫੈਂਸ ਸਰਵਿਸਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਕੋਈ ਅਫਸਰ ਜਨਰਲ ਦੇ ਅਹੁਦੇ ਤਕ ਪਹੁੰਚ ਸਕਦਾ ਹੈ ਜੋ ਇਸ ਅਹੂਦੇ ਤਕ ਪਹੁੰਚਦਾ ਹੈ, ਉਹ ਥਲ ਸੈਨਾ ਮੁਖੀ ਬਣਦਾ ਹੈ। ਕਾਲਰ ‘ਤੇ ਚਾਰ ਸਿਤਾਰੇ, ਮੋਢੇ ‘ਤੇ ਪਾਕੇਟ ‘ਤੇ ਝੁਲਦੀ ਰੱਸੀ ਤੇ ਫੌਲਾਦੀ ਛਾਤੀ ‘ਤੇ ਲਟਕਦਾ ਵੀਰ ਚੱਕਰ ਮੈਡਲ, ਮੋਢੇ ‘ਤੇ ਲੱਗਿਆ ਬੈਚ ਤੇ ਦਿਲ ‘ਚ ਦੇਸ਼ ਭਗਤੀ ਦਾ ਜਜ਼ਬਾ।

ਨਵੀਂ ਦਿੱਲੀਕਾਲਰ ‘ਤੇ ਚਾਰ ਸਿਤਾਰੇਮੋਢੇ ‘ਤੇ ਪਾਕੇਟ ‘ਤੇ ਝੁਲਦੀ ਰੱਸੀ ਤੇ ਫੌਲਾਦੀ ਛਾਤੀ ‘ਤੇ ਲਟਕਦਾ ਵੀਰ ਚੱਕਰ ਮੈਡਲਮੋਢੇ ‘ਤੇ ਲੱਗਿਆ ਬੈਚ ਤੇ ਦਿਲ ‘ਚ ਦੇਸ਼ ਭਗਤੀ ਦਾ ਜਜ਼ਬਾ। ਕੋਈ ਹੀ ਭਾਰਤੀ ਨੌਜਵਾਨ ਅਜਿਹਾ ਹੋਵੇਗਾ ਜੋ ਇਸ ਡ੍ਰੈੱਸ ਦੇ ਸੁਫਨੇ ਨਹੀਂ ਵੇਖਦਾ ਹੋਵੇਗਾ। ਇਹ ਸਭ ਹੁੰਦਾ ਹੈ ਥਲ ਸੈਨਾ ਮੁਖੀ ‘ਚਜਿਸ ਕੋਲ ਹੁੰਦੀ ਹੈ ਦੇਸ਼ ਭਰ ਦੀ ਸਾਰੀ ਆਰਮੀ ਦੀ ਕਮਾਂਡ।

ਪਰ ਇਹ ਸਭ ਹਾਸਲ ਕਰਨਾ ਵੀ ਸੌਖਾ ਨਹੀਂ। ਇਸ ਲਈ ਮੁਸ਼ਕਲ ਟ੍ਰੇਨਿੰਗਫੌਲਾਦੀ ਛਾਤੀਕਾਮਯਾਬ ਰਣਨੀਤੀਕਾਰ ਤੇ ਆਪਣੇ ਹੌਸਲਿਆਂ ਨਾਲ ਦੁਸ਼ਮਣਾਂ ਦੇ ਆਤਮਵਿਸ਼ਵਾਸ਼ ਨੂੰ ਢਹਿਢੇਰੀ ਕਰਨ ਵਾਲਾ ਸੈਨਾ ਦਾ ਅਧਿਕਾਰੀ ਹੀ ਇਸ ਅਹੁਦੇ ਤਕ ਪਹੁੰਚ ਸਕਦਾ ਹੈ। ਨੈਸ਼ਨਲ ਡਿਫੈਂਸ ਅਕਾਦਮੀ ਤੇ ਕੰਬਾਇੰਡ ਡਿਫੈਂਸ ਸਰਵਿਸਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਕੋਈ ਅਫਸਰ ਜਨਰਲ ਦੇ ਅਹੁਦੇ ਤਕ ਪਹੁੰਚ ਸਕਦਾ ਹੈ ਜੋ ਇਸ ਅਹੂਦੇ ਤਕ ਪਹੁੰਚਦਾ ਹੈਉਹ ਥਲ ਸੈਨਾ ਮੁਖੀ ਬਣਦਾ ਹੈ।

ਐਨਡੀਐਫ ਤੇ ਸੀਏਡੀਐਸ ਦੀ ਸਖ਼ਤ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਿੱਧੇ ਤੌਰ ‘ਤੇ ਸੈਨਾ ‘ਚ ਅਫਸਰ ਰੈਂਕ ਦੀ ਬਹਾਲੀ ਹੁੰਦੀ ਹੈ। ਭਾਰਤੀ ਸੈਨਾ ‘ਚ ਕਮਿਸ਼ਨ ਅਧਿਕਾਰੀ ਦੀ ਸਭ ਤੋਂ ਪਹਿਲੀ ਪੋਸਟ ਹੁੰਦੀ ਹੈ– ਲੈਫਟੀਨੈਂਟ। ਜੇਕਰ ਲੈਫਟੀਨੈਂਟ ਦਾ ਕੰਮ ਚੰਗਾ ਰਹਿੰਦਾ ਹੈ ਤਾਂ ਉਸ ਨੂੰ ਤਰੱਕੀ ਦੇ ਕੇ ਕੈਪਟਨ ਬਣਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਮੇਜਰ ਦਾ ਅਹੁਦਾ ਮਿਲਦਾ ਹੈ। ਇਸ ਸਿਲਸਿਲੇ ਨੂੰ ਬਰਕਾਰਰ ਰੱਖਦੇ ਹੋਏ ਵਾਰੀ ਆਉਂਦੀ ਹੈ ਲੈਫਟੀਨੈਂਟ ਕਰਨਲ ਦੀ। ਫੇਰ ਤਰੱਕੀ ਮਿਲਣ ਤੋਂ ਬਾਅਦ ਕਰਨਲ ਤੇ ਫੇਰ ਬ੍ਰਿਗੇਡੀਅਰ ਬਣਾਇਆ ਜਾਂਦਾ ਹੈ। ਇਹ ਵੀ ਕਾਫੀ ਵੱਡਾ ਅਹੁਦਾ ਹੈ।

ਬ੍ਰਿਗੇਡੀਅਰ ਤੋਂ ਬਾਅਦ ਮੇਜਰ ਜਨਰਲ ਦਾ ਅਹੁਦਾ ਹੈ। ਫੇਰ ਦੂਜਾ ਵੱਡਾ ਅਹੁਦਾ ਹੈ ਲੈਫਟੀਨੈਂਟ ਜਨਰਲ ਦਾ। ਇਸ ਤੋਂ ਬਾਅਦ ਇੱਕ ਹੀ ਪੋਸਟ ਬਚਦੀ ਹੈ ਤੇ ਉਹ ਹੈ ਜਨਰਲ ਜਾਂ ਸੈਨਾ ਮੁਖੀ ਦੀ। ਜੋ ਸਭ ਤੋਂ ਕਾਬਲ ਅਫਸਰ ਨੂੰ ਦਿੱਤੀ ਜਾਂਦੀ ਹੈ ਪਰ ਸੈਨਾ ਦੇ ਅਧਿਕਾਰੀਆਂ ਦੇ ਰੈਂਕ ਤੋਂ ਸਾਫ਼ ਹੈ ਕਿ ਐਨਡੀਏ ਤੇ ਸੀਏਡੀਐਸ ਪਾਸ ਕਰਨ ਵਾਲਾ ਹਰ ਅਧਿਕਾਰੀ ਸੈਨਾ ਮੁਖੀ ਬਣਨ ਦੀ ਲਾਈਨ ‘ਚ ਖੜ੍ਹਾ ਹੋ ਸਕਦਾ ਹੈ।

ਹੁਣ ਜਾਣੋ ਕਿਵੇਂ ਹੁੰਦੀ ਹੈ ਆਰਮੀ ਚੀਫ ਦੀ ਚੋਣ:

• ਸੁਰੱਖਿਆ ਸਥਿਤੀਜ਼ਰੂਰਤਾਂ ਮੁਤਾਬਕ ਤੇ ਮੌਜੂਦਾ ਚੀਫ ਰਿਟਾਇਰਡ ਹੋ ਜਾਣ ਤੋਂ ਬਾਅਦ ਨਵੇਂ ਦੀ ਨਿਯੁਕਤੀ ਹੁੰਦੀ ਹੈ।

• ਚੀਫ ਦੀ ਨਿਯੁਕਤੀ ‘ਚ ਕਾਬਲੀਅਤ ਤੇ ਸੀਨੀਆਰਟੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ।

• ਏਸੀਸੀ (ਅਪਾਇੰਟਮੈਂਟ ਕਮੇਟੀ ਆਫ਼ ਦ ਕੈਬਿਨਟਦਾ ਫੈਸਲਾ ਇਸ ਮਾਮਲੇ ‘ਚ ਆਖਰੀ ਹੁੰਦਾ ਹੈ।

• ਏਸੀਸੀ ‘ਚ ਪ੍ਰਧਾਨ ਮੰਤਰੀਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਸ਼ਾਮਲ ਹੁੰਦੇ ਹਨ।

• ਕਰੀਬ 4-5 ਮਹੀਨੇ ਪਹਿਲਾਂ ਆਰਮੀ ਚੀਫ ਦੇ ਅਪਾਇੰਟਮੈਂਟ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ।

• ਰੱਖਿਆ ਮੰਤਰਾਲਾ ਵੱਲੋਂ ਲੈਫਟੀਨੈਂਟ ਜਨਰਲ ਦੇ ਪ੍ਰੋਫੈਸ਼ਨਲ ਪ੍ਰੋਫਾਈਲ ਮੰਗਵਾਏ ਜਾਂਦੇ ਹਨ।

• ਸਰਵਿਸ ਹੈਡਕੁਆਟਰ ਵੱਲੋਂ ਕਾਬਲ ਉਮੀਦਵਾਰਾਂ ਦਾ ਡੇਟਾ ਅੱਗੇ ਭੇਜਿਆ ਜਾਂਦਾ ਹੈ।

• ਇਸ ਡੇਟਾ ‘ਚ ਉਨ੍ਹਾਂ ਦੀ ਉਪਲੱਬਧੀਆਂ ਤੋਂ ਇਲਾਵਾ ਉਨ੍ਹਾਂ ਦੇ ਆਪ੍ਰੇਸ਼ਨਲ ਤਜ਼ਰਬੇ ਨੂੰ ਸ਼ਾਮਲ ਕੀਤਾ ਜਾਂਦਾ ਹੈ।

• ਡੇਟਾ ਨੂੰ ਮੰਤਰਾਲਾ ਤੇ ਰੱਖਿਆ ਮੰਤਰੀ ਵੱਲੋਂ ਏਸੀਸੀ ਕੋਲ ਵਿਚਾਰ ਤੇ ਚੋਣ ਦੇ ਮਕਸਦ ਨਾਲ ਭੇਜਿਆ ਜਾਂਦਾ ਹੈ।

• ਨਵੇਂ ਆਰਮੀ ਚੀਫ ਦੇ ਨਾਂ ਦਾ ਐਲਾਨ ਦੋ ਜਾਂ ਤਿੰਨ ਮਹੀਨੇ ਪਹਿਲਾਂ ਕਰ ਦਿੱਤਾ ਜਾਂਦਾ ਹੈ।

• ਚੀਫ ਆਫ਼ ਆਰਮੀ ਦਾ ਕਾਰਜਕਾਰਲ ਤਿੰਨ ਸਾਲ ਦਾ ਹੁੰਦਾ ਹੈ।

• ਇਸ ਅਹੁਦੇ ‘ਤੇ ਤਿੰਨ ਸਾਲ ਸੇਵਾ ਦੇਣ ਜਾਂ 62 ਸਾਲ ਦੀ ਉਮਰ ਤਕ ਹੀ ਕੋਈ ਆਮਰੀ ਅਫਸਰ ਸੇਵਾ ਦੇ ਸਕਦਾ ਹੈ।

• ਇਸ ਤੋਂ ਇਲਾਵਾ ਜੇਕਰ ਚੀਫ਼ ਦੀ ਉਮਰ 62 ਸਾਲ ਰਹੀ ਹੈ ਤਾਂ ਉਹ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਵੀ ਰਿਟਾਇਰ ਹੋ ਜਾਂਦੇ ਹਨ।

• ਇਸ ਲਈ ਅਫਸਰ ਦਾ ਸਰੀਰਕ ਤੇ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਫਿੱਟ ਹੋਣਾ ਬੇਹੱਦ ਜ਼ਰੂਰੀ ਹੈ।