‘ਗਲੋਅ’ ਦੀ ਵਰਤੋਂ ਕਰਨ ਨਾਲ ਕਈ ਰੋਗਾਂ ਤੋਂ ਮਿਲਦਾ ਹੈ ਛੁਟਕਾਰਾ

ਗਲੋਅ ਇੱਕ ਆਯੁਰਵੈਦਿਕ ਬੂਟੀ ਹੈ, ਜੋ ਕਿ ਕਈ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਗਲੋਅ ‘ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ। ਗਲੋਅ ਨੂੰ ਪਾਉਡਰ, ਜੂਸ ਜਾਂ ਕੈਪਸੂਲ ਕਿਸੇ ਵੀ ਰੂਪ ‘ਚ ਲਿਆ ਜਾ ਸਕਦਾ ਹੈ ਪਰ ਇਸ ਨੂੰ ਪਾਉਡਰ ‘ਚ ਲੈਣਾ ਜ਼ਿਆਦਾ ਲਾਭਕਾਰੀ ਹੈ। ਗਲੋਅ ਦੀ ਵਰਤੋਂ ਕਰਨ ਦੇ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗਲੋਅ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਪੇਟ ਦੇ ਰੋਗ ਕਰੇ ਦੂਰ
ਅਸੰਤੁਲਿਤ ਭੋਜ਼ਣ ਖਾਣ ਪੀਣ ਕਾਰਨ ਪੇਟ ‘ਚ ਕਈ ਰੋਗ ਜਨਮ ਲੈਂਦੇ ਹਨ। ਗਲੋਅ ਪੇਟ ਦੇ ਰੋਗਾਂ ਅਤੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਦੇ ਨਾਲ ਮੋਟਾਪੇ ਨੂੰ ਵੀ ਦੂਰ ਕਰਦੀ ਹੈ। ਗਲੋਅ ਦੀ ਵਰਤੋਂ ਨਾਲ ਕਬਜ਼ ਅਤੇ ਬਦਹਜ਼ਮੀ ਵੀ ਠੀਕ ਹੋ ਜਾਂਦੀ ਹੈ।
ਡਾਇਬਟੀਜ਼ ਲਈ ਫ਼ਾਇਦੇਮੰਦ
ਡਾਇਬਟੀਜ਼ ਵਰਗੀ ਬੀਮਾਰੀ ਨੂੰ ਵੀ ਠੀਕ ਕਰਨ ‘ਚ ਗਲੋਅ ਕਾਫ਼ੀ ਲਾਹੇਵੰਦ ਹੁੰਦੀ ਹੈ। ਇਸ ‘ਚ ਸ਼ੂਗਰ ਘਟਾਉਣ ਵਾਲੇ ਗੁਣ ਪਾਏ ਜਾਦੇ ਹਨ। ਗਲੋਅ ਦਾ ਜੂਸ ਰੋਜ਼ਾਨਾ ਪੀਣ ਨਾਲ ਟਾਇਪ-2 ਦੇ ਮਰੀਜ਼ ਠੀਕ ਹੋ ਜਾਂਦੇ ਹਨ।
ਅੱਖਾਂ ਦੀ ਰੌਸ਼ਨੀ ਵਧਾਏ
ਗਲੋਅ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਇਸ ਨੂੰ ਪਾਣੀ ‘ਚ ਉਬਾਲ ਕੇ ਅੱਖਾਂ ‘ਤੇ ਲਗਾਉਣ ਨਾਲ ਅੱਖਾਂ ਦੇ ਰੋਗ ਠੀਕ ਹੋ ਜਾਂਦੇ ਹਨ। ਜੇਕਰ ਇਸ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ ਤਾਂ ਇਸ ਨਾਲ ਚਸ਼ਮਾ ਵੀ ਉਤਰ ਜਾਂਦਾ ਹੈ।
ਪੀਲੀਏ ਤੋਂ ਦੇਵੇ ਨਿਜਾਤ
ਪੀਲੀਆ ਹੋਣ ‘ਤੇ ਗਲੋਅ ਦੀ ਵਰਤੋਂ ਕਰਨ ਦੇ ਨਾਲ ਕਾਫ਼ੀ ਫ਼ਾਇਦੇ ਮਿਲਦੇ ਹਨ। ਗਲੋਅ ‘ਚ ਕਾਲੀ ਮਿਰਚ, ਸ਼ਹਿਦ ਅਤੇ ਤ੍ਰਿਫ਼ਲਾ ਦੇ ਪਾਉਡਰ ਨੂੰ ਮਿਲਾ ਕੇ ਪੀਣ ਨਾਲ ਪੀਲੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।
ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਦੇਵੇ ਨਿਜਾਤ
ਗਲੋਅ ਸਰੀਰ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਗਲੋਅ ਦਾ ਪਾਣੀ ਪੀਣ ਨਾਲ ਖਾਂਸੀ, ਜ਼ੁਕਾਮ, ਬੁਖਾਰ ਅਤੇ ਹੋਰ ਬੀਮਾਰੀਆਂ ਨਿਜਾਤ ਮਿਲਦਾ ਹੈ।
ਖੂਨ ਨੂੰ ਕਰੇ ਸਾਫ਼
ਗਲੋਅ ਸਰੀਰ ‘ਚੋਂ ਖੂਨ ਨੂੰ ਸਾਫ਼ ਕਰਨ ‘ਚ ਕਾਫ਼ੀ ਲਾਹੇਵੰਦ ਹੁੰਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ ‘ਚੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢਦੀ ਹੈ।
ਇਨ੍ਹਾਂ ਹਾਲਾਤ ‘ਚ ਨਾ ਕਰੋ ਗਲੋਅ ਦਾ ਸੇਵਨ
ਜੇਕਰ ਤੁਸੀਂ ਸ਼ੂਗਰ ਦੀ ਦਵਾਈ ਖਾ ਰਹੇ ਹੋ ਤਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਵਾਈ ਜਾਂ ਫ਼ਿਰ ਗਲੋਅ ਦੋਹਾਂ ‘ਚੋਂ ਇੱਕ ਦਾ ਸੇਵਨ ਕਰਨਾ ਚਾਹੀਦਾ ਹੈ।
ਗਰਭਵਤੀ ਔਰਤ ਅਤੇ ਬੱਚੇ ਨੂੰ ਦੁੱਧ ਦੇਣ ਵਾਲੀ ਔਰਤ ਇਸ ਦਾ ਸੇਵਨ ਨਾ ਕਰੇ।
ਬਲੱਡ ਪ੍ਰੈਸ਼ਰ ਘੱਟ ਹੋਣ ‘ਤੇ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਸਰਜਰੀ ਜਾਂ ਆਪ੍ਰਰੇਸ਼ਨ ਹੋਣ ‘ਤੇ ਗਲੋਅ ਦੀ ਦੀ ਵਰਤੋ ਬੰਦ ਕਰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ੫ ਸਾਲ ਤੋਂ ਹੇਠਾਂ ਦੇ ਬੱਚਿਆਂ ਨੂੰ ਗਲੋਅ ਦੀ ਵਰਤੋਂ ਨਹੀਂ ਕਰਨੀ ਚਾਹੀਦੀ।