ਕੈਪਟਨ ਸਰਕਾਰ ਦਾ ਪੰਜਾਬੀਆਂ ਨੂੰ ਝਟਕਾ

ਕੈਪਟਨ ਸਰਕਾਰ ਨੇ ਪੰਜਾਬੀਆਂ ‘ਤੇ ਹੋਰ ਬੋਝ ਪਾ ਦਿੱਤਾ ਹੈ। ਸਰਕਾਰ ਨੇ ਚੁੱਪ-ਚੁਪੀਤੇ ਬੱਸ ਕਿਰਾਇਆਂ ਵਿੱਚ ਵਾਧਾ ਕੀਤਾ ਹੈ। ਇਸ ਨਾਲ ਅੱਜ ਤੋਂ ਬੱਸ ਸਫਰ ਮਹਿੰਗਾ ਹੋ ਗਿਆ ਹੈ। ਬੱਸਾਂ ਵਿੱਚ ਸਫਰ ਆਮ ਲੋਕ ਕਰਦੇ ਹਨ ਜਿਸ ਨਾਲ ਰਗੜਾ ਵੀ ਇਸੇ ਵਰਗ ਨੂੰ ਹੀ ਲੱਗੇਗਾ।

ਚੰਡੀਗੜ੍ਹ: ਕੈਪਟਨ ਸਰਕਾਰ ਨੇ ਪੰਜਾਬੀਆਂ ‘ਤੇ ਹੋਰ ਬੋਝ ਪਾ ਦਿੱਤਾ ਹੈ। ਸਰਕਾਰ ਨੇ ਚੁੱਪ-ਚੁਪੀਤੇ ਬੱਸ ਕਿਰਾਇਆਂ ਵਿੱਚ ਵਾਧਾ ਕੀਤਾ ਹੈ। ਇਸ ਨਾਲ ਅੱਜ ਤੋਂ ਬੱਸ ਸਫਰ ਮਹਿੰਗਾ ਹੋ ਗਿਆ ਹੈ। ਬੱਸਾਂ ਵਿੱਚ ਸਫਰ ਆਮ ਲੋਕ ਕਰਦੇ ਹਨ ਜਿਸ ਨਾਲ ਰਗੜਾ ਵੀ ਇਸੇ ਵਰਗ ਨੂੰ ਹੀ ਲੱਗੇਗਾ।

ਹਾਸਲ ਜਾਣਕਾਰੀ ਮੁਤਾਬਕ ਸਧਾਰਨ ਬੱਸ ਕਿਰਾਏ ਵਿੱਚ ਪੰਜ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਸਫਰ 109 ਪੈਸੇ ਪ੍ਰਤੀ ਕਿਲੋਮੀਟਰ ਤੋਂ ਵੱਧ ਕੇ 114 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ।

ਇਸ ਤੋਂ ਇਲਾਵਾ ਸਾਧਾਰਨ ਏਸੀ ਬੱਸ ਦੇ ਕਿਰਾਏ ਵਿੱਚ ਵੀਹ ਫੀਸਦੀ, ਇੰਟੈਗਰਲ ਕੋਚ ਦੇ ਕਿਰਾਏ ਵਿੱਚ 80 ਫੀਸਦੀ ਤੇ ਸੁਪਰ ਇੰਟੈਗਰਲ ਕੋਚ ਦੇ ਕਿਰਾਏ ਵਿੱਚ 100 ਫੀਸਦੀ ਦਾ ਵਾਧਾ ਕੀਤਾ ਹੈ।