ਤੇਲ ਟੈਂਕਰ ‘ਚ ਵਿਸਫੋਟ ਨਾਲ ਮੌਤਾਂ ਦੀ ਗਿਣਤੀ 97 ਹੋਈ

ਈਸਟ-ਅਫਰੀਕਾ ਦੇ ਦੇਸ਼ ਤੰਜਾਨੀਆ ‘ਚ ਤੇਲ ਟੈਂਕਰ ‘ਚ ਹੋਏ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 97 ਹੋ ਗਈ ਹੈ। ਇਹ ਵਿਸਫੋਟ ਤੰਜਾਨੀਆ ਦੇ ਪੂਰਬੀ ਖੇਤਰ ਸਥਿਤ ਮੋਰੋਗੋਰੋ ‘ਚ ਹੋਇਆ।

ਦਾਰ ਅਸ ਸਲਾਮਈਸਟਅਫਰੀਕਾ ਦੇ ਦੇਸ਼ ਤੰਜਾਨੀਆ ‘ਚ ਤੇਲ ਟੈਂਕਰ ‘ਚ ਹੋਏ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 97 ਹੋ ਗਈ ਹੈ। ਇਹ ਵਿਸਫੋਟ ਤੰਜਾਨੀਆ ਦੇ ਪੂਰਬੀ ਖੇਤਰ ਸਥਿਤ ਮੋਰੋਗੋਰੋ ‘ਚ ਹੋਇਆ। ਨਿਊਜ਼ ਏਜੰਸੀ ਸਿੰਹੁਆ ਮੁਤਾਬਕ ਮੁਹਿੰਬੀਲੀ ਨੈਸ਼ਨਲ ਹਸਪਤਾਲ ਦੇ ਬੁਲਾਰੇ ਅਮੀਨੀਲ ਐਲੀਗੈਸ਼ਾ ਨੇ ਕਿਹਾ ਕਿ ਐਤਵਾਰ ਤੇ ਸੋਮਵਾਰ ਨੂੰ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧਕੇ 97 ਹੋ ਗਈ ਹੈ।

ਐਲੀਗੈਸ਼ਾ ਨੇ ਕਿਹਾ ਕਿ 10 ਅਗਸਤ ਨੂੰ ਹੋਏ ਹਾਦਸੇ ‘ਚ ਜ਼ਖ਼ਮੀ ਹੋਏ 18 ਲੋਕ ਅਜੇ ਵੀ ਹਸਪਤਾਲ ‘ਚ ਗੰਭੀਰ ਹਾਲਤ ‘ਚ ਹਨ। ਇਹ ਤੰਜਾਨੀਆ ਦੀ ਆਰਥਿਕ ਰਾਜਧਾਨੀ ਦਾਰ ਅਸ ਸਲਾਮ ਦੇ ਮੁਖ ਸਰਕਾਰੀ ਹਸਪਤਾਲ ਹੈ। ਐਲੀਗੈਸ਼ਾ ਨੇ ਕਿਹਾ, “ਡਾਕਟਰ ਹਸਪਤਾਲ ਦੇ ਆਈਸੀਯੂ ‘ਚ ਭਰਤੀ 18 ਲੋਕਾਂ ਨੂੰ ਬਚਾਉਣ ‘ਚ ਲੱਗੇ ਹਨ।”

ਦਾਰ ਅਸ ਸਲਾਮ ਦੇ 200 ਕਿਮੀ ਪੱਛਮ ‘ਚ ਮੌਜੂਦ ਮੋਰੋਗੋਰੋ ਖੇਤਰ ‘ਚ ਧਮਾਕੇ ‘ਚ 60 ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਪਿਛਲੇ ਹਫਤੇ ਇੱਥੇ 71 ਮ੍ਰਿਤਕਾਂ ਨੂੰ ਇੱਕ ਹੀ ਕਬਰ ‘ਚ ਦਫਨ ਕੀਤਾ ਗਿਆ ਸੀ। ਮਰਨ ਵਾਲੇ ਜ਼ਿਆਦਾ ਉਹ ਲੋਕ ਸੀ ਜੋ ਟੈਂਕਰ ਵਿੱਚੋਂ ਰਿਸ ਰਹੇ ਪੈਟਰੋਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।

ਤੇਲ ਟੈਂਕਰ ‘ਚ ਵਿਸਫੋਟ ਦੀ ਤੰਜਾਨੀਆ ਦੀ ਇੱਕ ਮਹੀਨੇ ‘ਚ ਦੂਜੀ ਘਟਨਾ ਹੈ। ਇੱਕ ਮਹੀਨਾ ਪਹਿਲਾਂ ਹੋਏ ਧਮਾਕੇ ‘ਚ 57 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ।