ਪਾਈਲਟ ਨੇ ਮੱਕੀ ਦੇ ਖੇਤਾਂ ਜਹਾਜ਼ ਉਤਾਰ ਕੇ ਬਚਾਈਆਂ 233 ਜਾਨਾਂ

ਇੱਕ ਯਾਤਰੀਆਂ ਵਾਲੇ ਜਹਾਜ਼ ਨੂੰ ਐਮਰਜੈਂਸੀ ‘ਚ ਪਾਈਲਟ ਨੇ ਮੱਕੀ ਦੇ ਖੇਤਾਂ ‘ਚ ਉਤਾਰ ਕੇ 233 ਜਾਨਾਂ ਬਚਾ ਲਈਆਂ। ਇਹ ਘਟਨਾ ਵੀਰਵਾਰ ਨੂੰ ਰੂਸ ਵਿੱਚ ਵਾਪਰੀ। ਰੂਸੀ ਜਹਾਜ਼ ਦੀ ਉਡਾਣ ਦੇ ਚੰਦ ਮਿੰਟ ਬਾਅਦ ਹੀ ਕੁਝ ਪੰਛੀ ਜਹਾਜ਼ ‘ਚ ਵੜ ਗਏ।

ਮਾਸਕੋਇੱਕ ਯਾਤਰੀਆਂ ਵਾਲੇ ਜਹਾਜ਼ ਨੂੰ ਐਮਰਜੈਂਸੀ ‘ਚ ਪਾਈਲਟ ਨੇ ਮੱਕੀ ਦੇ ਖੇਤਾਂ ‘ਚ ਉਤਾਰ ਕੇ 233 ਜਾਨਾਂ ਬਚਾ ਲਈਆਂ। ਇਹ ਘਟਨਾ ਵੀਰਵਾਰ ਨੂੰ ਰੂਸ ਵਿੱਚ ਵਾਪਰੀ। ਰੂਸੀ ਜਹਾਜ਼ ਦੀ ਉਡਾਣ ਦੇ ਚੰਦ ਮਿੰਟ ਬਾਅਦ ਹੀ ਕੁਝ ਪੰਛੀ ਜਹਾਜ਼ ‘ਚ ਵੜ ਗਏ। ਇਸ ਤੋਂ ਬਾਅਦ ਫਲਾਈਟ ਨੂੰ ਨੇੜਲੇ ਮੱਕੀ ਦੇ ਖੇਤਾਂ ‘ਚ ਲੈਂਡ ਕਰਨਾ ਪਿਆ। ਇਸ ਜਹਾਜ਼ ‘ਚ233 ਯਾਤਰੀ ਸਵਾਰ ਸੀ।ਸਿਹਤ ਮੰਤਰਾਲੇ ਨੇ ਕਿਹਾ ਕਿ 23 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ‘ਚ ਨੌਂ ਬੱਚੇ ਸ਼ਾਮਲ ਹਨ। ਉਨ੍ਹਾਂ ਨੇ ਤਸੱਲੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਇਸ ਐਮਰਜੈਂਸੀ ਲੈਂਡਿੰਗ ‘ਚ ਕਿਸੇ ਸ਼ਖ਼ਸ ਦੀ ਜਾਨ ਨਹੀਂ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਇੰਜ਼ਨ ‘ਚ ਪੰਛੀਆਂ ਦੇ ਵੜਦੇ ਹੀ ਉਹ ਬੰਦ ਹੋ ਗਿਆ। ਇਸ ਤੋਂ ਬਾਅਦ ਇਸ ਨੂੰ ਮੱਕੀ ਦੇ ਖੇਤਾਂ ‘ਚ ਲ਼ੈਂਡ ਕਰਨਾ ਪਿਆ।ਇਸ ਘਟਨਾ ਤੋਂ ਬਾਅਦ ਰੂਸ ਦੇ ਮੀਡੀਆ ਨੇ ਪਾਈਲਟ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਮੁਤਾਬਕ ਪਾਈਲਟ 233 ਲੋਕਾਂ ਦੀ ਜਾਨ ਬਚਾਉਣ ਵਾਲਾ ਹੀਰੋ ਹੈ। ਕੁਝ ਲੋਕਾਂ ਨੇ ਇਸ ਘਟਨਾ ਦੀ ਤੁਲਨਾ 2009 ‘ਚ ਯੂਐਸ ਏਅਰਵੇਜ਼ ਦੇ ਜਹਾਜ਼ ਨਾਲ ਕੀਤੀ ਜਿਸ ਦੀ ਐਮਰਜੈਂਸੀ ਲੈਂਡਿੰਗ ਹੁਡਸਨ ਨਦੀ ‘ਚ ਕੀਤੀ ਗਈ ਸੀ।