ਆਜ਼ਾਦੀ ਦਿਹਾੜੇ ‘ਤੇ ਮੋਦੀ ਦਾ ਐਲਾਨ, ਹੁਣ ਫੌਜ ਦਾ ਹੋਏਗਾ ਇੱਕੋ ਚੀਫ

ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫੌਜ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਿੰਨੇ ਸੈਨਾਵਾਂ ਦੇ ਮੁਖੀਆਂ ਦੇ ਉੱਪਰ ਇੱਕ ਚੀਫ ਬਣਾਇਆ ਜਾਏਗਾ। ਇਸ ਦਾ ਮਕਸਦ ਥਲ, ਜਲ ਤੇ ਹਵਾਈ ਸੈਨਾ ਵਿਚਾਲੇ ਚੰਗਾ ਤਾਲਮੇਲ ਵਧਾਉਣਾ ਹੈ।

ਨਵੀਂ ਦਿੱਲੀ: ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫੌਜ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਿੰਨੇ ਸੈਨਾਵਾਂ ਦੇ ਮੁਖੀਆਂ ਦੇ ਉੱਪਰ ਇੱਕ ਚੀਫ ਬਣਾਇਆ ਜਾਏਗਾ। ਇਸ ਦਾ ਮਕਸਦ ਥਲ, ਜਲ ਤੇ ਹਵਾਈ ਸੈਨਾ ਵਿਚਾਲੇ ਚੰਗਾ ਤਾਲਮੇਲ ਵਧਾਉਣਾ ਹੈ।

ਯਾਦ ਰਹੇ ਹੁਣ ਤੱਕ ਦੇਸ਼ ਵਿੱਚ ਥਲ, ਜਲ ਤੇ ਹਵਾਈ ਫੌਜ ਦੇ ਆਪਣੇ-ਆਪਣੇ ਮੁਖੀ ਹਨ। ਭਾਰਤੀ ਫੌਜੀ ਦੀ ਕਮਾਨ ਰਾਸ਼ਟਰਪਤੀ ਕੋਲ ਹੁੰਦੀ ਹੈ। ਮੋਦੀ ਨੇ ਐਲਾਨ ਕੀਤਾ ਹੈ ਕਿ ਹੁਣ ਤਿੰਨਾਂ ਫੌਜਾਂ ਦਾ ਇੱਕ ਮੁਖੀ ਹੋਏਗਾ। ਇਸ ਲਈ ਨਵਾਂ ਅਹੁਦਾ ਤਿਆਰ ਕੀਤਾ ਜਾਏਗਾ। ਇਸ ਨੂੰ ਵੀ ਮੋਦੀ ਦੇ ਵੱਡੇ ਫੈਸਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਭਾਰਤ ਦੀ ਥਲ ਸੈਨਾ ਦੇ ਮੁਖੀ ਚੀਫ ਆਫ ਆਰਮੀ ਸਟਾਫ ਹੁੰਦੇ ਹਨ। ਇਸ ਅਹੁਦੇ ‘ਤੇ ਜਨਰਲ ਪੱਧਰ ਦੇ ਅਧਿਕਾਰੀ ਹੁੰਦੇ ਹਨ। ਇਸ ਵੇਲੇ ਜਨਰਲ ਬਿਪਨ ਰਾਵਤਇਸ ਅਹੁਦੇ ‘ਤੇ ਹਨ। ਇਸੇ ਤਰ੍ਹਾਂ ਹਵਾਈ ਸੇਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਹੁੰਦੇ ਹਨ। ਇਸ ਵੇਲੇ ਏਅਰ ਚੀਫ ਮਾਰਸ਼ਲ ਬਰਿੰਦਰ ਸਿੰਘ ਧਨੋਆ ਹਵਾਈ ਸੈਨਾ ਦੇ ਮੁਖੀ ਹਨ। ਜਲ ਸੈਨਾ ਦੀ ਅਗਵਾਈ ਐਡਮਿਰਲ ਰੈਂਕ ਦਾ ਅਧਿਕਾਰੀ ਕਰਦਾ ਹੈ। ਇਸ ਵੇਲੇ ਜਲ ਸੈਨਾ ਦਾ ਮੁਖੀ ਐਡਮਿਰਲ ਕਰਮਬੀਰ ਸਿੰਘ ਹਨ।