ਹੁਣ ਪਰਵਾਸੀਆਂ ਲਈ ਅਮਰੀਕਾ ਦਾ ਨਾਗਰਿਕ ਬਣਨਾ ਔਖਾ, ਟਰੰਪ ਨੇ ਘੜਿਆ ਨਵਾਂ ਕਾਨੂੰਨ

ਅਮਰੀਕੀ ਰਾਸ਼ਟਰਪਤੀ ਪਰਵਾਸੀਆਂ ‘ਤੇ ਲਗਾਤਾਰ ਸ਼ਿਕੰਜ਼ਾ ਕੱਸ ਰਹੇ ਹਨ। ਬੇਸ਼ੱਕ ਅੰਦਰੂਨੀ ਤੇ ਬਾਹਰੀ ਦਬਾਅ ਕਰਕੇ ਉਨ੍ਹਾਂ ਨੇ ਕਈ ਨਿਯਮਾਂ ਨਰਮ ਕੀਤੇ ਹਨ ਪਰ ਫਿਰ ਵੀ ਉਹ ਵਿਦੇਸ਼ੀਆਂ ਦੀ ਦੇਸ਼ ਆਮਦ ਔਖੀ ਬਣਾ ਰਹੇ ਹਨ। ਹੁਣ ਅਮਰੀਕਾ ਵਿੱਚ ਵੱਸਦੇ ਕਾਨੂੰਨੀ ਪਰਵਾਸੀਆਂ ਦਾ ਨਾਗਰਿਕ ਬਣਨਾ ਵੀ ਵਧੇਰੇ ਮੁਸ਼ਕਲ ਕਰ ਦਿੱਤਾ ਹੈ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਪਰਵਾਸੀਆਂ ‘ਤੇ ਲਗਾਤਾਰ ਸ਼ਿਕੰਜ਼ਾ ਕੱਸ ਰਹੇ ਹਨ। ਬੇਸ਼ੱਕ ਅੰਦਰੂਨੀ ਤੇ ਬਾਹਰੀ ਦਬਾਅ ਕਰਕੇ ਉਨ੍ਹਾਂ ਨੇ ਕਈ ਨਿਯਮਾਂ ਨਰਮ ਕੀਤੇ ਹਨ ਪਰ ਫਿਰ ਵੀ ਉਹ ਵਿਦੇਸ਼ੀਆਂ ਦੀ ਦੇਸ਼ ਆਮਦ ਔਖੀ ਬਣਾ ਰਹੇ ਹਨ। ਹੁਣ ਅਮਰੀਕਾ ਵਿੱਚ ਵੱਸਦੇ ਕਾਨੂੰਨੀ ਪਰਵਾਸੀਆਂ ਦਾ ਨਾਗਰਿਕ ਬਣਨਾ ਵੀ ਵਧੇਰੇ ਮੁਸ਼ਕਲ ਕਰ ਦਿੱਤਾ ਹੈ।

ਦਰਅਸਲ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਫੂਡ ਸਟੈਂਪ ਜਾਂ ਰਿਹਾਇਸ਼ੀ ਮਦਦ ਜਿਹੀਆਂ ਸਹੂਲਤਾਂ ਲੈ ਰਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਕਾਨੂੰਨ ਅਨੁਸਾਰ ਅਜਿਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾਵੇਗਾ, ਜੋ ਕੌਂਸਲਰ ਅਧਿਕਾਰੀ ਨੂੰ ਇਹ ਭਰੋਸਾ ਦਿਵਾਉਣ ਵਿੱਚ ਨਾਕਾਮ ਰਹਿਣਗੇ ਕਿ ਉਹ ਅਮਰੀਕਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਕਦੇ ਵੀ ਵਰਤੋਂ ਨਹੀਂ ਕਰਨਗੇ।

ਵ੍ਹਾਈਟ ਹਾਊਸ ਮੁਤਾਬਕ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਬਾਹਰੀ ਵਿਅਕਤੀ ਅਮਰੀਕਾ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਆਪਣੀ ਮਾਲੀ ਮਦਦ ਆਪ ਕਰਨ ਦੇ ਸਮਰੱਥ ਤੇ ਜਨਤਕ ਸਹੂਲਤਾਂ ’ਤੇ ਨਿਰਭਰ ਨਾ ਹੋਵੇ। ਟਰੰਪ ਨੇ ਵਿਦੇਸ਼ੀਆਂ ਦਾ ਥਾਂ ਦੇਸ਼ ਦੇ ਲੋਕਾਂ ਨੂੰ ਨੌਕਰੀਆਂ ਲਈ ਤਰਜੀਹ ਦੇਣ ਦਾ ਨਾਅਰਾ ਲਾ ਕੇ ਸੱਤਾ ਹਾਸਲ ਕੀਤੀ ਸੀ। ਇਸ ਲਈ ਉਹ ਨਿੱਤ ਸਖਤ ਕਾਨੂੰਨ ਬਣਾ ਰਹੇ ਹਨ।