ਚੀਨੀ ਫ਼ੌਜ ਫਿਰ ਹੋਈ ਭਾਰਤੀ ਹੱਦ ‘ਚ ਦਾਖ਼ਲ

ਗੁਆੰਢੀ ਮੁਲਕ ਦੀ ਫ਼ੌਜ ਦੀ ਇਸ ਹਰਕਤ ਦਾ ਭਾਰਤੀ ਫ਼ੌਜ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਖ਼ਬਰਾਂ ਮੁਤਾਬਕ ਚੀਨੀ ਫ਼ੌਜੀ ਭਾਰਤੀ ਸਰਹੱਦ ਵਿੱਚ ਤਕਰੀਬਨ ਪੰਜ ਕਿਲੋਮੀਟਰ ਤਕ ਦਾਖ਼ਲ ਹੋਏ ਸਨ।

 ਚੀਨ ਦੀ ਫ਼ੌਜ ਨੇ ਭਰਤੀ ਖੇਤਰ ਵਿੱਚ ਮੁੜ ਤੋੰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਗੁਆੰਢੀ ਮੁਲਕ ਦੀ ਫ਼ੌਜ ਦੀ ਇਸ ਹਰਕਤ ਦਾ ਭਾਰਤੀ ਫ਼ੌਜ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਖ਼ਬਰਾਂ ਮੁਤਾਬਕ ਚੀਨੀ ਫ਼ੌਜੀ ਭਾਰਤੀ ਸਰਹੱਦ ਵਿੱਚ ਤਕਰੀਬਨ ਪੰਜ ਕਿਲੋਮੀਟਰ ਤਕ ਦਾਖ਼ਲ ਹੋਏ ਸਨ। 

ਬੀਤੇ ਦਿਨ ਤਿੱਬਤੀ ਲੋਕ ਬੋਧ ਧਰਮ ਦੇ ਅਧਿਆਤਮਕ ਮੁਖੀ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਝੰਡੇ ਚੁੱਕੇ ਹੋਏ ਸਨ। ਇਸ ਦਾ ਭਾਰਤੀ ਹੱਦ ਵਿੱਚ ਦਾਖ਼ਲ ਹੋਏ ਚੀਨੀ ਫ਼ੌਜੀਆੰ ਨੇ ਵਿਰੋਧ ਕੀਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਐਸਯੂਵੀ ਵਿੱਚ ਸਵਾਰ ਸਨ ਤੇ ਉਨ੍ਹਾਂ ਸ਼ਰਨਾਰਥੀਆਂ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਇਆ।

ਕੁਝ ਘੰਟੇ ਰੁਕਣ ਮਗਰੋਂ ਚੀਨੀ ਫ਼ੌਜੀ ਉੱਥੋਂ ਚਲੇ ਗਏ। ਹਾਲਾਂਕਿ, ਭਾਰਤੀ ਫ਼ੌਜ ਨੇ ਕਿਹਾ ਕਿ ਚੀਨ ਦੀ ਫੌਜ ਨੇ ਘੁਸਪੈਠ ਨਹੀਂ ਕੀਤੀਪਰ ਨਾਲ ਹੀ ਦਾਅਵਾ ਕੀਤਾ ਕਿ ਜੋ ਲੋਕ ਦਾਖ਼ਲਹੋਏ ਉਹ ਨਿਸ਼ਚਿਤ ਰੂਪ ਨਾਲ ਚੀਨੀ ਮੂਲ ਦੇ ਨਾਗਰਿਕ ਸਨ। ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਡੋਕਲਾਮ ‘ ਭਾਰਤੀ ਤੇ ਚੀਨੀ ਹਥਿਆਰਬੰਦ ਫ਼ੌਜਾਂ ਦਰਮਿਆਨ ਦੋ ਸਾਲਤਕ ਵੱਡੇ ਵਿਰੋਧ ਤੋਂ ਬਾਅਦ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਹੋ ਸਕਦਾ ਹੈ।