ਤੁਹਾਡੇ ਬੱਚਿਆਂ ਦੀ ਦਾਦੀ-ਨਾਨੀ ਬਣਨ ਲਈ ਗੂਗਲ ਤਿਆਰ

ਤੁਹਾਡੇ ਬੱਚਿਆਂ ਨੂੰ ਕਹਾਣੀਆਂ ਹੁਣ ਗੂਗਲ ਅਸਿਸਟੈਂਟ ਸੁਣਾਵੇਗਾ। ਹੁਣ ਜੇਕਰ ਤੁਸੀਂ ਆਪਣੇ ਫੋਨ ਤੋਂ ‘ਗੂਗਲ ਟੇਲ ਮੀ ਸਟੋਰੀ’ ਕਹੋਗੇ ਤਾਂ ਅਸਿਸਟੈਂਟ ਤੁਹਾਨੂੰ ਮਜ਼ੇਦਾਰ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦੇਵੇਗਾ

ਅੱਜ ਕੱਲ੍ਹ ਦੀ ਜ਼ਿੰਦਗੀ ‘ਚ ਮਾਂ-ਪਿਓ ਦਾ ਲਾਈਫਸਟਾਈਲ ਕੁਝ ਅਜਿਹਾ ਹੋ ਚੁੱਕਿਆ ਹੈ ਜਿੱਥੇ ਉਨ੍ਹਾਂ ਕੋਲੋਂ ਬੱਚਿਆਂ ਦੇ ਪਾਲਣ-ਪੋਸ਼ਣ ‘ਚ ਅਕਸਰ ਕੋਈ ਨਾ ਕੋਈ ਚੀਜ਼ ਛੁੱਟ ਜਾਂਦੀ ਹੈ। ਕਈ ਮਾਪੇ ਅਜਿਹੇ ਵੀ ਹਨ ਜੋ ਆਪਣੇ ਬੱਚਿਆਂ ਨੂੰ ਕਹਾਣੀਆਂ ਹੀ ਸੁਣਾ ਨਹੀਂ ਪਾਉਂਦੇ।

ਪਰ ਹੁਣ ਅਜਿਹੇ ਮਾਪਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਬੱਚਿਆਂ ਨੂੰ ਕਹਾਣੀਆਂ ਹੁਣ ਗੂਗਲ ਅਸਿਸਟੈਂਟ ਸੁਣਾਵੇਗਾ। ਹੁਣ ਜੇਕਰ ਤੁਸੀਂ ਆਪਣੇ ਫੋਨ ਤੋਂ ‘ਗੂਗਲ ਟੇਲ ਮੀ ਸਟੋਰੀ’ ਕਹੋਗੇ ਤਾਂ ਅਸਿਸਟੈਂਟ ਤੁਹਾਨੂੰ ਮਜ਼ੇਦਾਰ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦੇਵੇਗਾ। ਇਸ ਲਿਸਟ ‘ਚ ਕਾਫੀ ਕਹਾਣੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਗੂਗਲ ਹਰ ਵਾਰ ਬੱਚਿਆਂ ਨੂੰ ਨਵੀਂ ਕਹਾਣੀ ਸੁਣਾਵੇਗਾ।