ਬੀਜੇਪੀ ਵੱਲੋਂ ਹੰਸਰਾਜ ਹੰਸ ਨੂੰ ਟਿਕਟ! ਮੌਜੂਦਾ ਸੰਸਦ ਮੈਂਬਰ ਰੁੱਸਿਆ

ਬੀਜੇਪੀ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਇੱਕ ਹੋਰ ਮਸ਼ਹੂਰ ਕਲਾਕਾਰ ਹੰਸਰਾਜ ਹੰਸ ਨੂੰ ਟਿਕਟ ਦੇ ਦਿੱਤੀ ਹੈ। ਖਬਰ ਏਜੰਸੀ ਏਐਨਆਈ ਮੁਤਾਬਕ, ਉੱਤਰੀ ਪੱਛਮੀ ਦਿੱਲੀ ਹਲਕੇ ਤੋਂ ਬੀਜੇਪੀ ਪ੍ਰਸਿੱਧ ਗਾਇਕ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ ਗਿਆ ਹੈ

ਨਵੀਂ ਦਿੱਲੀ: ਬੀਜੇਪੀ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਇੱਕ ਹੋਰ ਮਸ਼ਹੂਰ ਕਲਾਕਾਰ ਹੰਸਰਾਜ ਹੰਸ ਨੂੰ ਟਿਕਟ ਦੇ ਦਿੱਤੀ ਹੈ। ਖਬਰ ਏਜੰਸੀ ਏਐਨਆਈ ਮੁਤਾਬਕ, ਉੱਤਰੀ ਪੱਛਮੀ ਦਿੱਲੀ ਹਲਕੇ ਤੋਂ ਬੀਜੇਪੀ ਪ੍ਰਸਿੱਧ ਗਾਇਕ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ ਗਿਆ ਹੈ।ਰਾਜਧਾਨੀ ਦਿੱਲੀ ‘ਚ ਅੱਜ ਨਾਮਜ਼ਦਗੀ ਦੀ ਆਖਰੀ ਤਾਰੀਖ ਹੈ। ਹੰਸਰਾਜ ਦੇ ਐਲਾਨ ਦੇ ਨਾਲ ਹੀ ਬੀਜੇਪੀ ਨੇ ਸਾਰੀਆਂ ਸੱਤੇ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹੰਸਰਾਜ ਨੂੰ ਬੀਜੇਪੀ ਦੇ ਮੌਜੂਦਾ ਸੰਸਦ ਮੈਂਬਰ ਉੱਦਿਤ ਰਾਜ ਦੀ ਥਾਂ ਟਿਕਟ ਦਿੱਤਾ ਗਿਆ ਹੈ। ਉਤੱਰੀ ਪੱਛਮੀ ਦਿੱਲੀ ਰਾਖਵੀਂ ਸੀਟ ਹੈ।
ਉੱਦਿਤ ਰਾਜ ਨੇ ਟਿਕਟ ਨਾ ਮਿਲਣ ਤੋਂ ਬਾਅਦ ਬੀਜੇਪੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਪਣੇ ਨਾਂ ਅੱਗੇ ਤੋਂ ਚੌਕੀਦਾਰ ਵੀ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫੈਸਲੇ ‘ਤੇ ਗੌਰ ਨਹੀਂ ਕੀਤੀ ਤਾਂ ਪਾਰਟੀ ਛੱਡ ਦੇਣਗੇ।