ਬਠਿੰਡਾ ਯੂਨੀਵਰਸਿਟੀ ‘ਚ ਪੀਐਚਡੀ ਕਰ ਰਿਹਾ ਕਸ਼ਮੀਰੀ ਗ੍ਰਿਫ਼ਤਾਰ, ਪੁਲਵਾਮਾ ਹਮਲੇ ਨਾਲ ਸਬੰਧ ਦਾ ਸ਼ੱਕ

ਬਠਿੰਡਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਉਨ੍ਹਾਂ ਕੋਲ ਜੰਮੂ ਕਸ਼ਮੀਰ ਦੀ ਪੁਲਿਸ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਦੇ ਕਹਿਣ ‘ਤੇ ਯੂਨੀਵਰਸਿਟੀ ਵਿੱਚ ਰੇਡ ਕੀਤੀ ਤੇ ਕਸ਼ਮੀਰੀ ਮੂਲ ਦੇ ਵਿਦਿਆਰਥੀ ਹਿਲਾਲ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ

ਬਠਿੰਡਾ: ਜ਼ਿਲ੍ਹਾ ਪੁਲਿਸ ਨੇ ਬਠਿੰਡਾ ਦੀ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਜੰਮੂ ਕਸ਼ਮੀਰ ਦੇ 28 ਸਾਲਾ ਨੌਜਵਾਨ ਹਿਲਾਲ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ। ਜੰਮੂ-ਕਸ਼ਮੀਰ ਪੁਲਿਸ ਤੇ ਬਠਿੰਡਾ ਪੁਲਿਸ ਦੇ ਸਾਂਝੇ ਅਭਿਆਨ ਦੇ ਤਹਿਤ ਗ੍ਰਿਫ਼ਤਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਹਿਲਾਲ ਅਹਿਮਦ ਦੀ ਗ੍ਰਿਫ਼ਤਾਰੀ ਦੇ ਤਾਰ ਪੁਲਵਾਮਾ ਹਮਲੇ ਨਾਲ ਜੁੜੇ ਹੋਏ ਹਨ।

ਬਠਿੰਡਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਉਨ੍ਹਾਂ ਕੋਲ ਜੰਮੂ ਕਸ਼ਮੀਰ ਦੀ ਪੁਲਿਸ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਦੇ ਕਹਿਣ ‘ਤੇ ਯੂਨੀਵਰਸਿਟੀ ਵਿੱਚ ਰੇਡ ਕੀਤੀ ਤੇ ਕਸ਼ਮੀਰੀ ਮੂਲ ਦੇ ਵਿਦਿਆਰਥੀ ਹਿਲਾਲ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ।