ਬੀਜੇਪੀ ਨੇ ਗੌਤਮ ਗੰਬੀਰ ਨੂੰ ਪੂਰਬੀ ਦਿੱਲੀ ਤੋਂ ਦਿੱਤਾ ਟਿਕਟ

ਹਾਲ ਹੀ ‘ਚ ਬੀਜੇਪੀ ‘ਚ ਸ਼ਾਮਲ ਹੋਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਲੋਕਸਭਾ ਦਾ ਟਿਕਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੀਂ ਦਿੱਲੀ ਤੋਂ ਬੀਜੇਪੀ ਦੀ ਸੰਸਦ ਮਿਨਾਕਸ਼ੀ ਲੇਖੀ ਨੂੰ ਵੀ ਬੀਜੇਪੀ ਨੇ ਟਿਕਟ ਦਿੱਤਾ ਹੈ

ਨਵੀਂ ਦਿੱਲੀ: ਹਾਲ ਹੀ ‘ਚ ਬੀਜੇਪੀ ‘ਚ ਸ਼ਾਮਲ ਹੋਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਲੋਕਸਭਾ ਦਾ ਟਿਕਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੀਂ ਦਿੱਲੀ ਤੋਂ ਬੀਜੇਪੀ ਦੀ ਸੰਸਦ ਮਿਨਾਕਸ਼ੀ ਲੇਖੀ ਨੂੰ ਵੀ ਬੀਜੇਪੀ ਨੇ ਟਿਕਟ ਦਿੱਤਾ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਬੀਜੇਪੀ ਨੇ ਚਾਰ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਸੀ। ਹੁਣ ਤਕ ਬੀਜੇਪੀ ਨੇ ਛੇ ਉਮੀਦਵਾਰਾਂ ਦਾ ਐਲਾਨ ਕਦ ਦਿੱਤਾ ਹੈ। ਦਿੱਲੀ ‘ਚ ਲੋਕਸਭਾ ਦੀ ਸੱਤ ਸੀਟਾਂ ਹਨ। ਹੁਣ ਗੌਤਮ ਗੰਭੀਰ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਅਰਵਿੰਦਰ ਸਿੰਗ ਲਵਲੀ ਅਤੇ ਆਪ ਦੀ ਆਤਿਸ਼ੀ ਨਾਲ ਹੋਵੇਗਾ।

ਦਿੱਲੀ ‘ਚ 12 ਮਈ ਨੂੰ ਵੋਟਿੰਗ ਹੋਣੀ ਹੈ। ਹੁਣ ਬੀਜੇਪੀ ਵੱਲੋਂ ਸਿਰਫ ਉਤਰ-ਪੱਛਮੀ ਦਿੱਲੀ ‘ਤੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ, ਜਿਸ ‘ਤੇ ਮੁਕਾਬਲਾ ਦਿਲਚਸਪ ਹੋਣ ਵਾਲਾ ਹੈ।