ਡੈਨਮਾਰਕ ਦੇ ਸਭ ਤੋਂ ਅਮੀਰ ਬੰਦੇ ‘ਤੇ ਕੁਦਰਤ ਦਾ ਕਹਿਰ, 3 ਬੱਚਿਆਂ ਦੀ ਬੰਬ ਧਮਾਕਿਆਂ ‘ਚ ਮੌਤ

ਡੈਨਮਾਰਕ ਦੇ ਸਭ ਤੋਂ ਅਮੀਰ ਆਦਮੀ ਐਂਡਰਸ ਹੋਲਚ ਪੋਵਲਸਨ ਤੇ ਉਸ ਦੀ ਪਤਨੀ ਇਸ ਸਮੇਂ ਗਹਿਰ ਸਦਮੇ ‘ਚ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਈਸਟਰ ਸੰਡੇ ਅਟੈਕ ‘ਚ ਆਪਣੇ ਚਾਰ ਵਿੱਚੋਂ ਤਿੰਨ ਬੱਚਿਆਂ ਨੂੰ ਗਵਾ ਦਿੱਤਾ

ਕੋਪਨਹੇਗਨ: ਡੈਨਮਾਰਕ ਦੇ ਸਭ ਤੋਂ ਅਮੀਰ ਆਦਮੀ ਐਂਡਰਸ ਹੋਲਚ ਪੋਵਲਸਨ ਤੇ ਉਸ ਦੀ ਪਤਨੀ ਇਸ ਸਮੇਂ ਗਹਿਰ ਸਦਮੇ ‘ਚ ਹਨ। ਉਨ੍ਹਾਂ ਨੇ ਸ੍ਰੀਲੰਕਾ ਦੇ ਈਸਟਰ ਸੰਡੇ ਅਟੈਕ ‘ਚ ਆਪਣੇ ਚਾਰ ਵਿੱਚੋਂ ਤਿੰਨ ਬੱਚਿਆਂ ਨੂੰ ਗਵਾ ਦਿੱਤਾ। ਸੋਮਵਾਰ ਨੂੰ ਪੋਵਲਸਨ ਦੀ ਫੈਸ਼ਨ ਫਰਮ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ।

ਬੁਲਾਰੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਡੈਨਿਸ਼ ਮੀਡੀਆ ਮੁਤਾਬਕ ਪੋਵਲਸਨ ਪਰਿਵਾਰ ਸ੍ਰੀਲੰਕਾ ‘ਚ ਛੁੱਟੀਆਂ ਮਨਾਉਣ ਗਿਆ ਸੀ। ਪੋਵਲਸਨ ਫੈਸ਼ਨ ਫਰਮ ਬੈਸਟਸੇਲਰ ਦੇ ਮਾਲਕ ਹਨ, ਜਿਸ ‘ਚ ਵੋਰਾ ਮੋਡਾ ਤੇ ਜੈਕ ਐਂਡ ਜੋਨਸ ਜਿਹੇ ਬ੍ਰਾਂਡ ਸ਼ਾਮਲ ਹਨ। ਇਸ ਤੋਂ ਇਲਾਵਾ ਐਂਡਰਸ ਹੋਲਚ ਪੋਵਲਸਨ ਦੀ ਜ਼ਾਲੈਂਡੋ ‘ਚ ਵੱਡੀ ਹਿੱਸੇਦਾਰੀ ਹੈ। ਉਹ ਆਨਲਾਈਨ ਰਿਟੇਲਰ ਅਸੋਸ ‘ਚ ਸਭ ਤੋਂ ਵੱਡੇ ਹਿੱਸੇਦਾਰ ਹਨ।