ਚੀਨੀ ਬੰਦੇ ਨੂੰ ਹੋਇਆ ਅਜਿਹਾ ਅਹਿਸਾਸ ਕਿ ਸੱਜ ਗਿਆ ਸਿੰਘ, ਹੁਣ ਕਰ ਰਿਹਾ ਸਿੱਖੀ ਦਾ ਪ੍ਰਚਾਰ

ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂ-ਬ-ਰੂ ਹੋਏ ਜਦੋਂ ਉਨ੍ਹਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਭੀੜ ਜਮ੍ਹਾ ਹੋਈ ਵੇਖੀ। ਖ਼ਬਰ ਏਜੰਸੀ ਮੁਤਾਬਕ ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਫਰੀ ਕਿਚਨ ਵਿੱਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ

ਇੱਕ ਧਰਮ ਹੋਣ ਦੇ ਨਾਲ-ਨਾਲ ਸਿੱਖ ਧਰਮ ਅਹਿਸਾਸ ਵੀ ਹੈ ਜੋ ਲੋਕਾਂ ਨੂੰ ਹੋਰਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸੇ ਅਹਿਸਾਸ ਨੇ ਚੀਨੀ ਬੰਦੇ ਨੂੰ ਸਿੱਖ ਧਰਮ ਅਪਣਾਉਣ ਲਈ ਮਜਬੂਰ ਕਰ ਦਿੱਤਾ। ਵੈਨਕੂਵਰ ਵਿੱਚ ਰਹਿਣ ਵਲੇ ਚੀਨੀ ਸਿੱਖ ਮੀਤ ਪਤ ਸਿੰਘ ਚਿਉਂਗ ਨੂੰ ਜ਼ਿੰਦਗੀ ਦਾ ਅਜਿਹਾ ਤਜਰਬਾ ਹੋਇਆ ਕਿ ਉਨ੍ਹਾਂ ਸਿੱਖ ਬਣਨ ਦਾ ਫੈਸਲਾ ਕਰ ਲਿਆ।

ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂ-ਬ-ਰੂ ਹੋਏ ਜਦੋਂ ਉਨ੍ਹਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਭੀੜ ਜਮ੍ਹਾ ਹੋਈ ਵੇਖੀ। ਖ਼ਬਰ ਏਜੰਸੀ ਮੁਤਾਬਕ ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਫਰੀ ਕਿਚਨ ਵਿੱਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ।

ਦੱਸ ਦੇਈਏ ਪੇਸ਼ੇ ਵਜੋਂ ਪਤ ਸਿੰਘ ਫੋਟੋਗ੍ਰਾਫਰ ਹਨ। ਹੁਣ ਉਹ ਅੰਮ੍ਰਿਤ ਵੇਲੇ 3.30 ਵਜੇ ਉੱਠਦੇ ਹਨ ਤੇ ਨਿਤਨੇਮ ਵੀ ਕਰਦੇ ਹਨ। ਹਰ ਐਤਵਾਰ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕਰਦੇ ਹਨ। ਇੱਥੋਂ ਤਕ ਕਿ ਉਨ੍ਹਾਂ ਸਿੱਖ ਧਰਮ ਨੂੰ ਪ੍ਰਫੁਲਿਤ ਕਰਨ ਲਈ ‘3 Facts about Sikhi’ ਨਾਂ ਹੇਠ ਪੈਂਫਲਿਟ ਵੀ ਛਪਵਾਇਆ ਹੈ। ਉਹ ਦੁਨੀਆ ਤੇ ਮੁੱਖ ਤੌਰ ‘ਤੇ ਚੀਨੀਆਂ ਨੂੰ ਸਿੱਖ ਧਰਮ ਤੋਂ ਜਾਣੂੰ ਕਰਵਾਉਣਾ ਚਾਹੁੰਦੇ ਹਨ।