ਸ੍ਰੀ ਲੰਕਾ : 8 ਧਮਾਕੇ, 190 ਮੌਤਾਂ, 500 ਜ਼ਖ਼ਮੀ

ਸ੍ਰੀ ਲੰਕਾ ਵਿਚ ਪੁਲਿਸ ਨੇ ਇੱਕ ਹੋਰ ਬੰਬ ਧਮਾਕਾ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਧਮਾਕਿਆਂ ਦੀ ਗਿਣਤੀ 8 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 190 ਨੂੰ ਪਾਰ ਕਰ ਗਈ ਹੈ।

ਅੱਠਵੇਂ ਧਮਾਕੇ ਵਿਚ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ ਹਨ। ਇਹ ਧਮਾਕਾ ਕੋਲੰਬੋ ਵਿਚ ਪੁਲਿਸ ਵਲੋਂ ਇਕ ਘਰ ਦੀ ਤਲਾਸ਼ੀ ਲਏ ਜਾਣ ਸਮੇਂ ਹੋਇਆ। ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਧਮਾਕਾ ਸਰਚ ਦੌਰਾਨ ਹੋਇਆ ਜਾਂ ਬੰਬ ਨਕਾਰਾ ਕਰਨ ਵੇਲੇ। ਧਮਾਕਿਆਂ ਵਿਚ ਦੋ ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਹਨ।

ਇਸ ਤੋਂ ਕੁਝ ਸਮਾਂ ਪਹਿਲਾਂ ਪੁਲਿਸ ਨੇ ਦੇਹੀਵਾਲਾ ਚਿੜੀਆਘਰ ਨੇੜੇ ਇਹ ਸੱਤਵਾਂ ਧਮਾਕਾ ਹੋਣ ਦੀ ਗੱਲ ਕਹੀ ਸੀ। ਜਿਸ ਵਿਚ ਦੋ ਹੋਰ ਵਿਅਕਤੀ ਮਾਰੇ ਗਏ ਸਨ।

ਜਿਸ ਵਿਚ ਕਈ ਹੋਰ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਛੇ ਧਮਾਕੇ ਹੋ ਚੁੱਕੇ ਹਨ, ਜਿਨ੍ਹਾਂ ਵਿਚ 187 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦੇ 6 ਧਮਾਕੇ ਤਿੰਨ ਚਰਚਾਂ ਅੰਦਰ ਬਲਾਸਟ ਹੋਏ ਹਨ ਅਤੇ ਤਿੰਨ ਹੋਟਲਾਂ ਅੰਦਰ ਵੀ ਧਮਾਕੇ ਹੋਏ।

 • ਹੁਣ ਤੱਕ ਘੱਟੋ-ਘੱਟ 8 ਧਮਾਕੇ ਹੋਏ
 • ਹੋਟਲ ਤੇ ਚਰਚ ਤੇ ਨਿਸ਼ਾਨਾਂ, ਇੱਕ ਧਮਾਕਾ ਚਿੜੀਆਘਰ ਨੇੜੇ ਤੇ ਇੱਕ ਘਰ ਵਿਚ
 • ਹੁਣ ਤੱਕ ਘੱਟੋ-ਘੱਟ 190 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ
 • ਧਮਾਕਿਆਂ ਵਿਚ ਕਰੀਬ 500 ਵਿਅਕਤੀ ਜ਼ਖ਼ਮੀ ਹੋਏ ਹਨ
 • ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸ਼ੰਕਾ
 • ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ
 • ਪੂਰੇ ਦੇਸ ਵਿਚ ਕਰਫ਼ਿਊ ਲਗਾਇਆ ਹੈ

 

ਸ੍ਰੀ ਲੰਕਾ ਦੇ ਨੈਸ਼ਨਲ ਹੌਸਪਿਟਲ ਦੇ ਅਧਿਕਾਰੀਆਂ ਨੇ ਬੀਬੀਸੀ ਤਮਿਲ ਸੇਵਾ ਨੂੰ ਦੱਸਿਆ ਹੈ ਕਿ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 187 ਤੱਕ ਪਹੁੰਚ ਗਈ ਹੈ।

ਦੋ ਚਰਚ ਕੋਲੰਬੋ ਦੇ ਬਾਹਰ ਹਨ ਅਤੇ ਇੱਕ ਰਾਜਧਾਨੀ ਅੰਦਰ। ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਪੂਰੀ ਦੁਨੀਆਂ ਵਿੱਚ ਈਸਾਈਆਂ ਦਾ ਤਿਉਹਰਾ ਈਸਟਰ ਮਨਾਇਆ ਜਾ ਰਿਹਾ ਹੈ।

ਕੋਲੰਬੋ ਨੈਸ਼ਨਲ ਹਸਪਤਾਲ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਵਿਚ 9 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਇਨ੍ਹਾਂ ਧਮਾਕਿਆਂ ਵਿਚ ਕਿਸ ਦਾ ਹੱਥ ਹੈ ਇਸ ਬਾਰੇ ਅਜੇ ਤੱਕ ਪਤਾ ਨਹੀਂ ਲਰ ਸਕਿਆ ਹੈ। ਕਿਸੇ ਸੰਗਠਨ ਨੇ ਇਨ੍ਹਾਂ ਧਮਾਕਿਆਂ ਦੀ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ।

ਸ੍ਰੀ ਲੰਕਾ ਸਰਕਾਰ ਨੇ ਕੀ ਕਿਹਾ

ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਥਰੀਪਾਲਾ ਸਿਰੀਸੇਨਾ ਨੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ।

ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਨੇ ਉੱਚ ਅਧਿਕਾਰੀਆਂ ਦੀ ਹੰਗਾਮੀ ਬੈਠਕ ਕੀਤੀ। ਉਨ੍ਹਾਂ ਕਿਹਾ, “ਸਾਡੇ ਲੋਕਾਂ ਉੱਤੇ ਕੀਤੇ ਕਾਇਰਾਨਾ ਹਮਲੇ ਦੀ ਮੈਂ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮੈਂ ਸ੍ਰੀ ਲੰਕਾ ਦੇ ਸਾਰੇ ਲੋਕਾਂ ਨੂੰ ਮੁਸ਼ਕਲ ਦੀ ਘੜੀ ਵਿਚ ਇਜਜੁਟ ਤੇ ਮਜ਼ਬੂਤ ਰਹਿਣ ਦੀ ਅਪੀਲ ਕਰਦਾ ਹਾਂ।”

ਰੱਖਿਆ ਮੰਤਰੀ ਰੂਵਾਨ ਵਿਜੇਵਾਰਡਨੇ ਨੇ ਕਿਹਾ, “ਅਸੀ ਦੇਸ ਵਿਚ ਸਰਗਰਮ ਕਿਸੇ ਵੀ ਕੱਟੜਪੰਥੀ ਗਰੁੱਪਾਂ ਨੂੰ ਬਖ਼ਸ਼ਾਗੇ ਨਹੀਂ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ।”

ਉਨ੍ਹਾਂ ਕਿਹਾ, “ਮੁਲਜ਼ਮਾਂ ਦੀ ਸ਼ਨਾਖ਼ਤ ਹੋ ਗਈ ਹੈ ਅਤੇ ਉਹ ਜਲਦ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।ਭਾਵੇਂ ਕਿ ਉਨ੍ਹਾਂ ਇਸ ਦਾ ਵਿਸਥਾਰ ਨਹੀਂ ਦਿੱਤਾ।”

ਸ੍ਰੀ ਲੰਕਾ ਧਮਾਕਿਆਂ ਬਾਰੇ ਹੁਣ ਤੱਕ 7 ਗੱਲਾਂ

 • 7 ਥਾਵਾਂ ‘ਤੇ ਧਮਾਕਿਆਂ ਦੀ ਪੁਸ਼ਟੀ ਹੋਈ ਹੈ। ਤਿੰਨ ਚਰਚਾਂ ਅੰਦਰ ਬਲਾਸਟ ਹੋਏ ਹਨ ਅਤੇ ਤਿੰਨ ਹੋਟਲਾਂ ਅੰਦਰ ਵੀ ਧਮਾਕੇ ਹੋਏ ਤੇ ਇੱਕ ਚਿੜੀਆਘਰ ਨੇੜੇ।
 • ਸ੍ਰੀ ਲੰਕਾ ਦੇ ਨੈਸ਼ਨਲ ਹੌਸਪਿਟਲ ਦੇ ਅਧਿਕਾਰੀਆਂ ਨੇ ਬੀਬੀਸੀ ਤਮਿਲ ਸੇਵਾ ਨੂੰ ਦੱਸਿਆ ਹੈ ਕਿ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 187 ਤੱਕ ਪਹੁੰਚ ਗਈ ਹੈ।
 • ਜਿਨ੍ਹਾਂ ਹੋਟਲਾ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਹਨ ਸ਼ਾਂਗਰੀਲਾ, ਸੀਨਾਮੋਨ ਗਰਾਂਡ ਅਤੇ ਕਿੰਗਸਬਰੀ।
 • ਕੋਲੰਬੋ ਦੇ ਕੋਚੀਕਾਡੇ ਵਿੱਚ ਸੈਂਟ ਐਂਥਨੀ, ਕੋਲੰਬੋ ਤੋਂ ਬਾਹਰ ਨੇਗੋਂਬੋ ਵਿੱਚ ਸੈਂਟ ਸੇਬੈਸਟੀਅਨ ਚਰਚ ਅਤੇ ਬਾਟੀਕਲੋਵਾ ਦੇ ਚਰਚ ਨੂੰ ਨਿਸ਼ਾਨਾ ਬਣਾਇਆ ਗਿਆ।
 • ਕਿਸੇ ਵੀ ਜਥੇਬੰਦੀ ਨੇ ਹੁਣ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
 • ਕੋਲੰਬੋ ਦੀਆਂ ਸਾਰੀਆਂ ਚਰਚਾਂ ਵਿੱਚ ਪ੍ਰਾਰਥਨਾ ਮੁਅੱਤਲ ਕਰ ਦਿੱਤੀ ਗਈ ਹੈ।
 • ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ਜੇਕਰ ਕੋਈ ਭਾਰਤੀ ਕਿਸੇ ਤਰ੍ਹਾਂ ਦੀ ਮਦਦ ਚਾਹੁੰਦਾ ਹੈ ਤਾਂ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੇ- +94777902082 +94772234176