GST ਦਾ ਅਸਿਸਟੈਂਟ ਕਮਿਸ਼ਨਰ 2 ਲੱਖ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਹੁਸ਼ਿਆਰਪੁਰ ਤੋਂ ਜੀਐਸਟੀ ਅਸਸਿਟੈਂਟ ਸੇਲਜ਼ ਟੈਕਸ ਕਮਿਸ਼ਨਰ ਨੂੰ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਕਮਿਸ਼ਨਰ ਹਰਮੀਤ ਸਿੰਘ ਦੋ ਲੱਖ ਰੁਪਏ ਰਿਸ਼ਵਤ ਸਮੇਤ ਕਾਬੂ ਕੀਤੇ ਗਏ ਹਨ

ਜਲੰਧਰ: ਵਿਜੀਲੈਂਸ ਟੀਮ ਨੇ ਹੁਸ਼ਿਆਰਪੁਰ ਤੋਂ ਟਾਂਡਾ ਖੇਤਰ ਵਿੱਚ ਪੈਂਦੇ ਜੀਐਸਟੀ ਅਸਿਸਟੈਂਟ ਸੇਲਜ਼ ਟੈਕਸ ਕਮਿਸ਼ਨਰ ਨੂੰ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਕਮਿਸ਼ਨਰ ਹਰਮੀਤ ਸਿੰਘ ਦੋ ਲੱਖ ਰੁਪਏ ਰਿਸ਼ਵਤ ਸਮੇਤ ਕਾਬੂ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਰਮੀਤ ਸਿੰਘ ਦੇ ਨਾਲ-ਨਾਲ ਵਿਜੀਲੈਂਸ ਵੱਲੋਂ ਇੱਕ ਹੋਰ ਸੀਏ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਪੈਲਿਸ ਮਾਲਕ ਜਥੇਦਾਰ ਤਾਰਾ ਸਿੰਘ ਦਾ ਸੀਏ ਰਮਨ ਸੋਂਧੀ ਤੇ ਐਕਸਾਈਜ਼ ਅਫ਼ਸਰ ਆਪਸ ਵਿੱਚ ਮਿਲੇ ਹੋਏ ਸੀ। ਅਕਸਰ ਤਾਰਾ ਸਿੰਘ ਨੂੰ ਅਫ਼ਸਰ ਪਰੇਸ਼ਾਨ ਕਰਦਾ ਸੀ। ਹਾਲ ਹੀ ਵਿੱਚ ਸੀਏ ਤੇ ਕਮਿਸ਼ਨਰ ਤੇ ਐਕਸਾਈਜ਼ ਅਫ਼ਸਰ ਕਾਗਜ਼ਾਂ ਵਿੱਚ ਕੁਝ ਕਮੀਆਂ ਦੱਸ ਕੇ ਤਾਰਾ ਸਿੰਘ ਨੂੰ ਪਰੇਸ਼ਾਨ ਕਰ ਰਹੇ ਸੀ। ਸੀਏ ਨੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਤਾਰਾ ਸਿੰਘ ਕੋਲੋਂ 25 ਲੱਖ ਦੀ ਮੰਗ ਕੀਤੀ ਪਰ 5 ਲੱਖ ਵਿੱਚ ਸੌਦੈ ਤੈਅ ਹੋਇਆ।