‘ਆਪ’ ਨਾਲ ਗਠਜੋੜ ਰੱਦ ਹੋਣ ਮਗਰੋਂ ਕਾਂਗਰਸ ਨੇ ਚੁਣੇ ਇਹ ਉਮੀਦਵਾਰ

ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀਆਂ ਸੰਭਾਵਨਾਵਾਂ ਖ਼ਤਮ ਹੋਣ ਮਗਰੋਂ ਪਾਰਟੀ ਨੇ ਦਿੱਲੀ ਵਿੱਚ ਆਪਣੇ ਉਮੀਦਵਾਰ ਤੈਅ ਕਰ ਲਏ ਹਨ ਤੇ ਅੱਜ ਇਸ ਦਾ ਐਲਾਨ ਹੋ ਸਕਦਾ ਹੈ

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਦਿੱਲੀ ਦੀਆਂ ਸੱਤ ਸੀਟਾਂ ‘ਤੇ 12 ਮਈ ਨੂੰ ਵੋਟਿੰਗ ਹੋਣੀ ਹੈ। ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀਆਂ ਸੰਭਾਵਨਾਵਾਂ ਖ਼ਤਮ ਹੋਣ ਮਗਰੋਂ ਪਾਰਟੀ ਨੇ ਦਿੱਲੀ ਵਿੱਚ ਆਪਣੇ ਉਮੀਦਵਾਰ ਤੈਅ ਕਰ ਲਏ ਹਨ ਤੇ ਅੱਜ ਇਸ ਦਾ ਐਲਾਨ ਹੋ ਸਕਦਾ ਹੈ।

ਪਾਰਟੀ ਹਾਈਕਮਾਨ ਨੇ ‘ਆਪ’ ਨਾਲ ਗਠਜੋੜ ਦੀਆਂ ਕਸ਼ਮਕਸ਼ ਦੌਰਾਨ ਚਾਰ ਉਮੀਦਵਾਰ ਤੈਅ ਕਰ ਲਏ ਸਨ। ਇਨ੍ਹਾਂ ਵਿੱਚ ਨਵੀਂ ਦਿੱਲੀ ਤੋਂ ਅਜੇ ਮਾਕਨ, ਚਾਂਦਨੀ ਚੌਕ ਤੋਂ ਕਪਿਲ ਸਿੱਬਲ, ਉੱਤਰ ਪੂਰਬੀ ਦਿੱਲੀ ਤੋਂ ਜੈ ਪ੍ਰਕਾਸ਼ ਅੱਗਰਵਾਲ ਤੇ ਉੱਤਰ ਪੱਛਮੀ ਦਿੱਲੀ ਤੋਂ ਰਾਜਕੁਮਾਰ ਚੌਹਾਨ ਦੇ ਨਾਂ ‘ਤੇ ਮੋਹਰ ਲਾਈ ਗਈ ਸੀ।