ਦੁਬਈ ‘ਚ 9 ਸਾਲਾ ਭਾਰਤੀ ਕੁੜੀ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ

ਦੁਬਈ ਡਿਊਟੀ ਫਰੀ ਮਿਲੇਨੀਅਮ ਲਾਟਰੀ ‘ਚ 9 ਸਾਲਾ ਭਾਰਤੀ ਕੁੜੀ ਨੇ 10 ਲੱਖ ਡਾਲਰ ਦਾ ਜੈਕਪਾਟ ਜਿੱਤਿਆ ਹੈ। ਇਸੇ ਲਾਟਰੀ ‘ਚ 6 ਸਾਲ ਪਹਿਲਾਂ ਉਸ ਨੇ ਲਗਜ਼ਰੀ ਕਾਰ ਜਿੱਤੀ ਸੀ

ਦੁਬਈ: ਦੁਬਈ ਡਿਊਟੀ ਫਰੀ ਮਿਲੇਨੀਅਮ ਲਾਟਰੀ ‘ਚ 9 ਸਾਲਾ ਭਾਰਤੀ ਕੁੜੀ ਨੇ 10 ਲੱਖ ਡਾਲਰ ਦਾ ਜੈਕਪਾਟ ਜਿੱਤਿਆ ਹੈ। ਇਸੇ ਲਾਟਰੀ ‘ਚ 6 ਸਾਲ ਪਹਿਲਾਂ ਉਸ ਨੇ ਲਗਜ਼ਰੀ ਕਾਰ ਜਿੱਤੀ ਸੀ। ਖਲੀਜ਼ ਟਾਈਮਜ਼ ਮੁਤਾਬਕ ਏਲੀਜ਼ਾ ਐਮ ਨਾਂ ਦੀ ਕੁੜੀ ਏ ਗ੍ਰੇਡ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਇਹ ਜੈਕਪਾਟ ਜਿੱਤਿਆ ਹੈ ਤੇ ਉਸ ਦਾ ਟਿਕਟ ਨੰਬਰ 0333 ਹੈ।

ਉਸ ਦੇ ਪਿਤਾ ਦੀ ਪਛਾਣ ਐਮ ਵਜੋਂ ਹੋਈ ਹੈ। ਉਹ ਮੁੰਬਈ ਦਾ ਹੈ ਤੇ ਦੁਬਈ ‘ਚ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 2004 ਤੋਂ ਹਮੇਸ਼ਾ ਇਸ ‘ਚ ਹਿੱਸਾ ਲੈਂਦਾ ਹੈ। ਅਖ਼ਬਾਰ ਦਾ ਕਹਿਣਾ ਹੈ ਕਿ ਉਸ ਦਾ ਲੱਕੀ ਨੰਬਰ 9 ਹੈ। ਇਸ ਕਾਰਨ ਉਸ ਨੇ ਆਪਣੀ ਧੀ ਦੇ ਨਾਂ ‘ਤੇ 0333 ਨੰਬਰ ਲੈਣ ਦਾ ਫੈਸਲਾ ਕੀਤਾ।