ਪ੍ਰਿਅੰਕਾ ਗਾਂਧੀ ਦੇਵੇਗੀ ਮੋਦੀ ਨੂੰ ਟੱਕਰ, ਪਤੀ ਵਾਡਰਾ ਨੇ ਛੇੜੀ ਚਰਚਾ

ਵਾਡਰਾ ਨੇ ਪ੍ਰਿਅੰਕਾ ਦੇ ਵਾਰਾਨਸੀ ਤੋਂ ਚੋਣ ਲੜਨ ਦੇ ਸਵਾਲ ‘ਤੇ ਕਿਹਾ ਕਿ ਬਿਲਕੁਲ ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਨੂੰ ਚੁਨੌਤੀ ਦੇ ਸਕਦੀ ਹੈ

ਨਵੀਂ ਦਿੱਲੀ: ਕਾਂਗਰਸ ਲਈ ਸਰਗਰਮ ਸਿਆਸਤ ਵਿੱਚ ਨਿੱਤਰੀ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਵਾਰਾਨਸੀ ਤੋਂ ਚੋਣ ਲੜਨ ਦੀਆਂ ਕਿਆਸਅਰਾਈਆਂ ਨੂੰ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਹਵਾ ਦੇ ਗਏ ਹਨ। ਵਾਡਰਾ ਨੇ ਕਿਹਾ ਕਿ ਜੇ ਪ੍ਰਿਅੰਕਾ ਵਾਰਾਨਸੀ ਤੋਂ ਚੋਣ ਲੜਦੀ ਹੈ ਤਾਂ ਸਖ਼ਤ ਚੁਨੌਤੀ ਦੇਵੇਗੀ।

ਵਾਡਰਾ ਨੇ ਪ੍ਰਿਅੰਕਾ ਦੇ ਵਾਰਾਨਸੀ ਤੋਂ ਚੋਣ ਲੜਨ ਦੇ ਸਵਾਲ ‘ਤੇ ਕਿਹਾ ਕਿ ਬਿਲਕੁਲ ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਨੂੰ ਚੁਨੌਤੀ ਦੇ ਸਕਦੀ ਹੈ। ਲੋਕਾਂ ਨੂੰ ਬਦਲਾਅ ਚਾਹੀਦਾ ਹੈ ਤੇ ਲੋਕ ਪ੍ਰਿਅੰਕਾ ਵਿੱਚ ਬਦਲਾਅ ਦੇਖਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਜੀ ਦੇਸ਼ ਚਲਾਉਣਗੇ ਤੇ ਪ੍ਰਿਅੰਕਾ ਉਨ੍ਹਾਂ ਦੇ ਨਾਲ ਹੈ। ਵਾਡਰਾ ਨੇ ਅਮੇਠੀ ਤੋਂ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਮੁਕਾਬਲੇ ਬਾਰੇ ਕਿਹਾ ਕਿ ਅਮੇਠੀ ਦੀ ਜਨਤਾ ਰਾਹੁਲ ਜੀ ਤੇ ਪਰਿਵਾਰ ਤੋਂ ਖੁਸ਼ ਹੈ।