ਨਵਜੋਤ ਸਿੱਧੂ ਵੱਲੋਂ ਮੁਸਲਮਾਨਾਂ ਨੂੰ ਇੱਕਜੁਟ ਹੋਣ ਦੀ ਨਸੀਹਤ, ਬੀਜੇਪੀ ਵਾਲੇ ਭੜਕੇ

ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੱਧੂ ਨੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਸਿੱਧੂ ਉੱਪਰ ਇਲਜ਼ਾਮ ਹੈ ਕਿ ਬਿਹਾਰ ਦੇ ਕਟਿਹਾਰ ‘ਚ ਉਨ੍ਹਾਂ ਨੇ ਧਰਮ ਦੇ ਨਾਂ ‘ਤੇ ਵੋਟਾਂ ਲਈ ਮੁਸਲਮਾਨਾਂ ਨੂੰ ਉਸਕਾਇਆ ਹੈ

ਨਵੀਂ ਦਿੱਲੀ: ਬੀਤੇ ਦਿਨੀਂ ਹੀ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਚਾਰ ਨੇਤਾਵਾਂ ਦੇ ਚੋਣ ਪ੍ਰਚਾਰ ‘ਤੇ ਬੈਨ ਲੱਗਿਆ ਹੈ। ਹੁਣ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੱਧੂ ਨੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਸਿੱਧੂ ਉੱਪਰ ਇਲਜ਼ਾਮ ਹੈ ਕਿ ਬਿਹਾਰ ਦੇ ਕਟਿਹਾਰ ‘ਚ ਉਨ੍ਹਾਂ ਨੇ ਧਰਮ ਦੇ ਨਾਂ ‘ਤੇ ਵੋਟਾਂ ਲਈ ਮੁਸਲਮਾਨਾਂ ਨੂੰ ਉਸਕਾਇਆ ਹੈ।

ਸਿੱਧੂ ਨੇ ਆਪਣੇ ਬਿਆਨ ‘ਚ ਕਿਹਾ ਕਿ ਇੱਥੇ ਜਾਤਪਾਤ ਦੀ ਰਾਜਨੀਤੀ, ਵੰਡ ਦੀ ਰਾਜਨੀਤੀ ਹੋ ਰਹੀ ਹੈ, ਜੋੜਣ ਵਾਲੇ ਨੂੰ ਮਾਣ ਮਿਲਦਾ ਹੈ ਤੋੜਣ ਵਾਲੇ ਨੂੰ ਅਪਮਾਣ। ਮੈਂ ਆਪਣੇ ਮੁਸਲਮਾਨ ਭਰਾਵਾਂ ਨੂੰ ਇੱਕ ਹੀ ਗੱਲ ਕਹਿਣ ਆਇਆ ਹਾਂ ਕਿ ਇਹ ਅਜਿਹਾ ਸੰਸਦੀ ਖੇਤਰ ਹੈ ਜਿੱਥੇ ਉਹ ਘੱਟ ਗਿਣਤੀ ‘ਚ ਨਹੀਂ ਬਹੁ ਗਿਣਤੀ ‘ਚ ਹਨ। ਇਹ ਬੀਜੇਪੀ ਵਾਲੇ ਸ਼ਾਜਿਸ਼ਕਰਤਾ ਲੋਕ ਤੁਹਾਨੂੰ ਵੰਡਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਇਕੱਠੇ ਰਹੇ ਤਾਂ ਕਾਂਗਰਸ ਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ।

ਸਿੱਧੂ ਦੇ ਇਸ ਬਿਆਨ ‘ਤੇ ਸੁਸ਼ੀਲ ਮੋਦੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਕਟਿਹਾਰ ਦੇ ਦੋ ਵਿਧਾਨ ਸਭਾ ਖੇਤਰਾਂ ‘ਚ ਨਵਜੋਤ ਸਿੱਧੂ ਦੇ ਬਿਆਨਾਂ ‘ਤੇ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਧਰ ਸਿੱਧੂ ਨੇ ਕਿਹਾ ਕਿ ਮੈਂ ਮੁਸਲਮਾਨਾਂ ਨੂੰ ਇੱਕਜੁਟ ਰਹਿਣ ਲਈ ਕਿਹਾ ਸੀ। ਉਨ੍ਹਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਉਹ ਭਾਰਤ ਮਾਤਾ ਲਈ ਵੋਟ ਕਰਨ।