ਪੁਲਿਸ ਨੇ ਜ਼ਬਤ ਕੀਤੀ ‘ਸੋਨੇ ਦੀ ਕਾਰ’, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਪੁਲਿਸ ਮੁਤਾਬਕ, ਉਨ੍ਹਾਂ ਨੇ ਪਹਿਲਾਂ ਕਾਰ ਰੋਕ ਕੇ ਡ੍ਰਾਈਵਰ ਨੂੰ ਇਸ ਦੀ ਪੌਲਿਸ਼ ਹਟਾਉਣ ਤੇ ਇਸ ਨੂੰ ਦੁਬਾਰਾ ਰਜਿਸਟਰ ਕਰਨ ਲਈ ਕਿਹਾ। ਜਦੋਂ ਉਸ ਨੇ ਪੁਲਿਸ ਦੀ ਗੱਲ ਨਹੀਂ ਮੰਨੀ ਤਾਂ ਕਾਰ ਜ਼ਬਤ ਕੀਤੀ ਗਈ

ਫ੍ਰੈਂਕਫਰਟ: ਜਰਮਨੀ ਦੇ ਹੈਮਬਰਗ ‘ਚ ਪੁਲਿਸ ਨੇ ਸੋਨੇ ਦੀ ਪੋਲਿਸ਼ ਚੜ੍ਹੀ ਕਾਰ ਜ਼ਬਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਰ ਦੀ ਚਮਕ ਇੰਨੀ ਜ਼ਿਆਦਾ ਸੀ ਕਿ ਸੜਕ ‘ਤੇ ਵਾਹਨ ਚਲਾ ਰਹੇ ਦੂਜੇ ਡ੍ਰਾਈਵਰਾਂ ਦੀ ਅੱਖਾਂ ‘ਚ ਇਸ ਦੀ ਚਮਕ ਪੈਂਦੀ ਸੀ ਜਿਸ ਕਾਰਨ ਹਾਦਸੇ ਹੋਣ ਦਾ ਖ਼ਤਰਾ ਜ਼ਿਆਦਾ ਸੀ।

ਪੁਲਿਸ ਮੁਤਾਬਕ, ਉਨ੍ਹਾਂ ਨੇ ਪਹਿਲਾਂ ਕਾਰ ਰੋਕ ਕੇ ਡ੍ਰਾਈਵਰ ਨੂੰ ਇਸ ਦੀ ਪੌਲਿਸ਼ ਹਟਾਉਣ ਤੇ ਇਸ ਨੂੰ ਦੁਬਾਰਾ ਰਜਿਸਟਰ ਕਰਨ ਲਈ ਕਿਹਾ। ਜਦੋਂ ਉਸ ਨੇ ਪੁਲਿਸ ਦੀ ਗੱਲ ਨਹੀਂ ਮੰਨੀ ਤਾਂ ਕਾਰ ਜ਼ਬਤ ਕੀਤੀ ਗਈ।ਰਿਪੋਰਟਸ ਮੁਤਾਬਕ ਬਾਅਦ ‘ਚ ਕਾਰ ਤੇ ਉਸ ਦੇ ਡ੍ਰਾਈਵਰ ਨੂੰ ਜ਼ੁਰਮਾਨਾ ਲਾ ਕੇ ਛੱਡ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਦੁਬਾਰਾ ਕਾਰ ਨੂੰ ਸੜਕ ‘ਤੇ ਚਲਾਉਣ ਤੋਂ ਪਹਿਲਾਂ ਉਹ ਸੋਨੇ ਦੀ ਪੌਲਿਸ਼ ਨੂੰ ਹਟਾ ਲਵੇ।