ਨੀਂਦਰਾਂ ਨਹੀਂ ਆਉਂਦੀਆਂ? ਜਨਾਬ ਤੁਹਾਡਾ ਨਹੀਂ ਕੋਈ ਕਸੂਰ, ਰਿਸਰਚ ‘ਚ ਖੁਲਾਸਾ

ਕੀ ਤੁਸੀਂ ਵੀ ਨੀਂਦ ਸਬੰਧੀ ਬਿਮਾਰੀ ਤੋਂ ਪ੍ਰੇਸ਼ਾਨ ਹੋ? ਜੇਕਰ ਹਾਂ ਤਾਂ ਇਸ ‘ਚ ਤੁਹਾਡਾ ਕੋਈ ਕਸੂਰ ਨਹੀਂ। ਜੀ ਹਾਂ, ਹਾਲ ਹੀ ‘ਚ ਇਸ ‘ਤੇ ਹੈਰਾਨ ਕਰਨ ਵਾਲੀ ਰਿਸਰਚ ਆਈ ਹੈ ਜਿਸ ‘ਚ ਕਿਹਾ ਗਿਆ ਹੈ ਕਿ ਇਹ ਇੱਕ ਜੈਨੇਟਿਕ ਰੋਗ ਹੈ

ਕੀ ਤੁਸੀਂ ਵੀ ਨੀਂਦ ਸਬੰਧੀ ਬਿਮਾਰੀ ਤੋਂ ਪ੍ਰੇਸ਼ਾਨ ਹੋ? ਜੇਕਰ ਹਾਂ ਤਾਂ ਇਸ ‘ਚ ਤੁਹਾਡਾ ਕੋਈ ਕਸੂਰ ਨਹੀਂ। ਜੀ ਹਾਂ, ਹਾਲ ਹੀ ‘ਚ ਇਸ ‘ਤੇ ਹੈਰਾਨ ਕਰਨ ਵਾਲੀ ਰਿਸਰਚ ਆਈ ਹੈ ਜਿਸ ‘ਚ ਕਿਹਾ ਗਿਆ ਹੈ ਕਿ ਇਹ ਇੱਕ ਜੈਨੇਟਿਕ ਰੋਗ ਹੈ। ਖੋਜਕਰਤਾਵਾਂ ਨੇ ਕਿਹਾ ਕਿ ਸਾਡੇ ਸਰੀਰ ਦੇ ਕਈ ਹਿੱਸਿਆਂ ‘ਚ ਜੈਨੇਟਿਕ ਕੋਡ ਖ਼ਰਾਬ ਹੋਣਾ ਨੀਂਦ ਨਾ ਆਉਣ ਦੇ ਜ਼ਿੰਮੇਦਾਰ ਹੋ ਸਕਦੇ ਹਨ।

ਰਿਪੋਰਟ ‘ਚ ਖੋਜਕਰਤਾਵਾਂ ਨੇ ਯੂਕੇ ਬਾਇਬੈਂਕ ਕਰੀਬ 85,670 ਤੇ ਹੋਰ ਖੋਜਾਂ ਤੋਂ ਕਰੀਬ 5,819 ਪ੍ਰਤੀਭਾਗੀਆਂ ਦੇ ਅੰਕੜੇ ਇਕੱਠੇ ਕੀਤੇ ਸੀ। ਇਨ੍ਹਾਂ ਨੇ ਆਪਣੇ ਗੁੱਟ ‘ਤੇ ਮਾਪਕ ਮਸ਼ੀਨਾਂ ਬੰਨ੍ਹੀਆਂ ਸੀ ਜਿਨ੍ਹਾਂ ਦੀ ਗਤੀਵਿਧੀਆਂ ਦੇ ਪੱਧਰ ਨੂੰ ਲਗਾਤਾਰ ਰਿਕਾਰਡ ਕਰ ਰਿਹਾ ਸੀ।