ਪਾਰਟੀ ਤੋਂ ਨਾਰਾਜ਼ ਚੱਲ ਰਹੇ ਲੀਡਰਾਂ ਨੂੰ ਕੈਪਟਨ ਦੀ ਘੁਰਕੀ

ਕੈਪਟਨ ਨੇ ਕੇਪੀ ਬਾਰੇ ਕਿਹਾ ਕਿ ਪਾਰਟੀ ਨੇ ਪ੍ਰਧਾਨ ਬਣਾਇਆ, ਐਮਪੀ, ਐਮਐਲਏ ਬਣਾਇਆ, ਮੰਤਰੀ ਵੀ ਬਣਾਇਆ ਅਤੇ ਹੁਣ ਪਾਰਟੀ ਦੇ ਨਾਲ ਚੱਲਣ। ਕੇਪੀ ਨੇ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਆਜ਼ਾਦ ਚੋਣ ਲੜਨ ਦੇ ਸੰਕੇਤ ਦਿੱਤੇ ਸੀ

ਜਲੰਧਰ: ਸਾਬਕਾ ਐਮਪੀ ਤੇ ਵਿਧਾਅਕ ਮਹਿੰਦਰ ਸਿੰਘ ਕੇਪੀ ਅਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੂੰ ਕਾਂਗਰਸ ਨੇ ਟਿਕਟ ਰੀਵਿਊ ਦਾ ਲਾਰਾ ਲਾ ਕੇ ਹੁਣ ਕੋਰਾ ਜਵਾਬ ਦੇ ਦਿੱਤਾ ਹੈ। ਲੋਕ ਸਭਾ ਟਿਕਟ ਨਾ ਮਿਲਣ ‘ਤੇ ਦੋਵੇਂ ਨਾਰਾਜ਼ ਆਗੂਆਂ ਬਾਰੇ ਕੈਪਟਨ ਨੇ ਕਿਹਾ ਕਿ ਪਾਰਟੀ ਨੇ ਇਨ੍ਹਾਂ ਨੂੰ ਬਹੁਤ ਕੁਝ ਦਿੱਤਾ, ਹੁਣ ਇਨ੍ਹਾਂ ਨੂੰ ਹਾਈਕਮਾਨ ਨਾਲ ਸਹਿਮਤ ਹੁੰਦਿਆਂ ਪਾਰਟੀ ਨਾਲ ਚੱਲਣਾ ਚਾਹੀਦਾ ਹੈ।

ਕੈਪਟਨ ਨੇ ਕੇਪੀ ਬਾਰੇ ਕਿਹਾ ਕਿ ਪਾਰਟੀ ਨੇ ਪ੍ਰਧਾਨ ਬਣਾਇਆ, ਐਮਪੀ, ਐਮਐਲਏ ਬਣਾਇਆ, ਮੰਤਰੀ ਵੀ ਬਣਾਇਆ ਅਤੇ ਹੁਣ ਪਾਰਟੀ ਦੇ ਨਾਲ ਚੱਲਣ। ਕੇਪੀ ਨੇ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਆਜ਼ਾਦ ਚੋਣ ਲੜਨ ਦੇ ਸੰਕੇਤ ਦਿੱਤੇ ਸੀ। ਪਰ ਅੱਜ ਕੇਪੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਜੱਲ੍ਹਿਆਂਵਾਲਾ ਬਾਗ਼ ਵਿਖੇ ਸ਼ਰਧਾਂਜਲੀ ਭੇਂਟ ਕਰਨ ਮੌਕੇ ਵੀ ਮੌਜੂਦ ਰਹੇ ਸਨ। ਹੋ ਸਕਦਾ ਹੈ ਉਨ੍ਹਾਂ ਪਾਰਟੀ ਦਾ ਫੈਸਲਾ ਮੰਨ ਲਿਆ ਹੋਵੇ।ਉੱਧਰ, ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣ ਲੜਨ ਦਲਿਤ ਆਗੂ ਚੰਦਨ ਗਰੇਵਾਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਕਰ ਲਿਆ। ਚੰਦਨ ਨੇ 2017 ਵਿਧਾਨ ਸਭਾ ਚੋਣ ਕਰਤਾਰਪੁਰ ਸੀਟ ਤੋਂ ਲੜੀ ਸੀ, ਪਰ ਹਾਰ ਗਏ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ‘ਆਪ’ ਤੋਂ ਅਸਤੀਫਾ ਦੇ ਦਿੱਤਾ ਸੀ। ਗਰੇਵਾਲ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਫਾਇਦਾ ਹੋ ਸਕਦਾ ਹੈ।