ਅਕਾਲੀ ਲੀਡਰ ਦੇ ਸ਼ੈਲਰ 'ਚੋਂ ਮਿਲੀ 805 ਪੇਟੀ ਸ਼ਰਾਬ, ਚੰਦੂਮਾਜਰਾ 'ਤੇ ਇਲਜ਼ਾਮ
ਅਕਾਲੀ ਲੀਡਰ ਦੇ ਸ਼ੈਲਰ ‘ਚੋਂ ਮਿਲੀ 805 ਪੇਟੀ ਸ਼ਰਾਬ, ਚੰਦੂਮਾਜਰਾ ‘ਤੇ ਇਲਜ਼ਾਮ

ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਸਭ ਗੰਦੀ ਸਿਆਸਤ ਹੈ ਤੇ ਉਹ ਇਸ ਦਾ ਸੱਚ ਸਭ ਦੇ ਸਾਹਮਣੇ ਲਿਆ ਕੇ ਰਹਿਣਗੇ। ਉਨ੍ਹਾਂ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਿਆ ਹੈ

ਨਵਾਂਸ਼ਹਿਰ: ਅਕਾਲੀ ਦਲ ਦੇ ਰਾਹੋਂ ਨਗਰ ਕੌਂਸਲ ਪ੍ਰਧਾਨ ਹੇਮੰਤ ਬੌਬੀ ਦੀ ਭਾਈਵਾਲੀ ਵਾਲੀ ਫਰਮ ਦੇ ਸ਼ੈਲਰ ਵਿੱਚੋਂ ਨਵਾਂਸ਼ਹਿਰ ਪੁਲਿਸ ਸੀਆਈਏ ਸਟਾਫ ਸੈੱਲ ਨੇ ਹਰਿਆਣਾ ਦੇ ਮਾਰਕੇ ਦੀ 805 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਕਾਂਗਰਸ ਦੇ ਵਿਧਾਇਕ ਨੇ ਕਿਹਾ ਕਿ ਇਹ ਸ਼ਰਾਬ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਹੈ।

ਇਸ ਮਾਮਲੇ ਸਬੰਧੀ ਸ਼ੈਲਰ ਦੇ ਦੂਜੇ ਭਾਈਵਾਲ ਗੌਰਵ ਚੋਪੜਾ ਨੇ ਕਿਹਾ ਕਿ ਇਹ ਸ਼ਰਾਬ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਦੇ ਕਰੀਬੀ ਸ਼ਰਾਬ ਠੇਕੇਦਾਰ ਦੀ ਹੈ ਤੇ ਉਨ੍ਹਾਂ ਸਿਰਫ ਇੱਕ ਰਾਤ ਲਈ ਉਨ੍ਹਾਂ ਦੇ ਸ਼ੈਲਰ ‘ਤੇ ਇਹ ਸ਼ਰਾਬ ਰਖਵਾਈ ਸੀ ਪਰ ਉਸ ਦੇ ਤੁਰੰਤ ਬਾਅਦ ਪੁਲਿਸ ਨੇ ਰੇਡ ਕਰ ਦਿੱਤੀ।