ਟਰੰਪ ਦੀ ਪ੍ਰਵਾਸੀਆਂ ਨੂੰ ਚੇਤਾਵਨੀ,"ਸਾਡਾ ਦੇਸ਼ ਭਰ ਚੁੱਕਿਐ, ਹੁਣ ਵਾਪਸ ਜਾਓ"
ਟਰੰਪ ਦੀ ਪ੍ਰਵਾਸੀਆਂ ਨੂੰ ਚੇਤਾਵਨੀ,”ਸਾਡਾ ਦੇਸ਼ ਭਰ ਚੁੱਕਿਐ, ਹੁਣ ਵਾਪਸ ਜਾਓ”

ਟਰੰਪ ਨੇ ਮੈਕਸਿਕੋ ਵਿੱਚ ਅਮਰੀਕੀ ਸਰਹੱਦ ਨਾਲ ਲੱਗਦੇ ਮੈਕਸੀਕੈਲੀ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਅਮਰੀਕਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ, ਹੁਣ ਅਸੀਂ ਹੋਰ ਲੋਕਾਂ ਨੂੰ ਇੱਥੇ ਨਹੀਂ ਰੱਖ ਸਕਦੇ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਵਾਸੀਆਂ ਦੇ ਮੁੱਦਿਆਂ ਦੀ ਵਰਤੋਂ ਕਰ 2020 ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਮਜ਼ਬੂਤੀ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਹਾਲ ਹੀ ਵਿੱਚ ਉਹ ਅਮੀਰੀਕੀ ਸੀਮਾ ‘ਤੇ ਤਾਇਨਾਤ ਬਾਰਡਰ ਪੈਟਰੋਲ ਏਜੰਟਾਂ ਨੂੰ ਮਿਲਣ ਬਾਰਡਰ ‘ਤੇ ਪਹੁੰਚੇ।

ਫ਼ੌਜੀਆਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਪ੍ਰਵਾਸੀਆਂ ਦੀ ਸਮੱਸਿਆ ਸਾਡੇ ਸਿਸਟਮ ‘ਤੇ ਭਾਰੀ ਪੈ ਰਹੀ ਹੈ ਤੇ ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਟਰੰਪ ਨੇ ਮੈਕਸਿਕੋ ਵਿੱਚ ਅਮਰੀਕੀ ਸਰਹੱਦ ਨਾਲ ਲੱਗਦੇ ਮੈਕਸੀਕੈਲੀ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਅਮਰੀਕਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ, ਹੁਣ ਅਸੀਂ ਹੋਰ ਲੋਕਾਂ ਨੂੰ ਇੱਥੇ ਨਹੀਂ ਰੱਖ ਸਕਦੇ। ਬਿਹਤਰ ਹੋਵੇਗਾ ਤੁਸੀਂ ਵਾਪਸ ਪਰਤ ਜਾਓ।

ਇਸ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਸਰਹੱਦ ‘ਤੇ ਕੰਧ ਉਸਾਰਨ ਲਈ ਐਮਰਜੈਂਸੀ ਲਾ ਕੇ ਆਪਣੀਆਂ ਸੰਵਿਧਾਨਕ ਤਾਕਤਾਂ ਦੀ ਨਾਜਾਇਜ਼ ਵਰਤੋਂ ਕੀਤੀ ਹੈ। ਟਰੰਪ ਨੇ ਮੈਕਸਿਕੋ ਸਰਹੱਦ ‘ਤੇ ਕੰਧ ਉਸਾਰਨ ਲਈ ਫੰਜ ਇਕੱਠੇ ਕਰਨ ਖਾਤਰ ਐਮਰਜੈਂਸੀ ਐਲਾਨੀ ਸੀ। ਦੇਸ਼ ਦੇ ਰੱਖਿਆ ਵਿਭਾਗ ਯਾਨੀ ਪੈਂਟਾਗਨ ਨੇ ਇਸ ਕੰਧ ਲਈ ਇੱਕ ਅਰਬ ਡਾਲਰ ਦੀ ਰਕਮ ਜਾਰੀ ਕਰ ਦਿੱਤੀ ਹੈ। ਪਰ ਜੇਕਰ ਅਮਰੀਕੀ ਸੰਸਦ ਨੇ ਕੰਧ ਦੀ ਉਸਾਰੀ ਲਈ 5.7 ਬਿਲੀਅਨ ਡਾਲਰ ਯਾਨੀ 40,000 ਕਰੋੜ ਰੁਪਏ ਜਾਰੀ ਨਹੀਂ ਕੀਤੇ ਤਾਂ ਮੁੜ ਤੋਂ ਸ਼ੱਟਡਾਊਨ ਕੀਤਾ ਜਾਵੇਗਾ।