ਪੰਜਾਬ ਪੁਲਿਸ ਦਾ ਨਿਰਦਈ ਚਿਹਰਾ ਬੇਨਕਾਬ, ਵੀਡੀਓ ਵਾਇਰਲ
ਪੰਜਾਬ ਪੁਲਿਸ ਦਾ ਨਿਰਦਈ ਚਿਹਰਾ ਬੇਨਕਾਬ, ਵੀਡੀਓ ਵਾਇਰਲ

ਹੁਸ਼ਿਆਰਪੁਰ: ਪੰਜਾਬ ਪੁਲਿਸ ਦਾ ਨਿਰਦਈ ਚਿਹਰਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਵੱਲੋਂ ਮ੍ਰਿਤਕ ਮਹਿਲਾ ਨੂੰ ਘਸੀਟ ਕੇ ਲੈ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਘਟਨਾ ਅੱਜ ਸਵੇਰ ਦੀ ਹੈ ਜਦੋਂ ਪੰਜਾਬ-ਹਿਮਾਚਲ ਸਰਹੱਦ ਦੇ ਪਿੰਡ ਬਨਖੰਡੀ ਨੇੜੇ ਅਣਪਛਾਤੀ ਮਹਿਲਾ ਦੀ ਲਾਸ਼ ਬੇਹੱਦ ਖ਼ਰਾਬ ਹਾਲਤ ‘ਚ ਮਿਲੀ। ਇਸ ਤੋਂ ਬਾਅਦ ਪੰਜਾਬ ਤੇ ਹਿਮਾਚਲ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਦੋਵੇਂ ਸੂਬਿਆਂ ਦੀ ਪੁਲਿਸ ਇਸ ਮਾਮਲੇ ‘ਚ ਹੱਦਬੰਦੀ ਦਾ ਹਵਾਲਾ ਦਿੰਦੀ ਨਜ਼ਰ ਆਈ। ਇਸ ਮਸਲੇ ਦੇ ਹੱਲ ਲਈ ਰੈਵਿਨਿਊ ਵਿਭਾਗ ਦੀ ਮਦਦ ਲਈ ਗਈ। ਮਾਲ ਅਫਸਰਾਂ ਨੇ ਦੱਸਿਆ ਕਿ ਲਾਸ਼ ਪੰਜਾਬ ਪੁਲਿਸ ਦੀ ਹੱਦ ‘ਚ ਆਉਂਦੀ ਹੈ। ਹੈਰਾਨੀ ਤਾਂ ਉਦੋਂ ਹੋਈ ਜਦੋਂ ਪੁਲਿਸ ਲਾਸ਼ ਨੂੰ ਲੈ ਜਾਣ ਲਈ ਕਿਸੇ ਵਾਹਨ ਦਾ ਇੰਤਜ਼ਾਮ ਨਾ ਕਰਦੇ ਹੋਏ ਇਸ ਨੂੰ ਰੱਸੀ ਪਾ ਘਸੀੜਦੀ ਨਜ਼ਰ ਆਈ।ਜਦੋਂ ਇਸ ਬਾਰੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕੀ ਹਿਮਾਚਲ ਪੁਲਿਸ ਨੇ ਉਨ੍ਹਾਂ ਨੂੰ ਲਾਸ਼ ਸਪੁਰਦ ਕੀਤੀ ਸੀ। ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਤੇ ਪਛਾਣ ਲਈ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ‘ਚ ਰੱਖਿਆ ਹੈ।