ਦਿਨ-ਦਿਹਾੜੇ ਮਹਿਲਾ ਨੂੰ ਮਾਰੀ ਗੋਲ਼ੀ, ਹਾਲਤ ਨਾਜ਼ੁਕ
ਦਿਨ-ਦਿਹਾੜੇ ਮਹਿਲਾ ਨੂੰ ਮਾਰੀ ਗੋਲ਼ੀ, ਹਾਲਤ ਨਾਜ਼ੁਕ

ਵੈਨਕੂਵਰ: ਨੌਰਥ ਵੈਨਕੂਵਰ ‘ਚ ਦਿਨ-ਦਿਹਾੜੇ ਔਰਤ ਨੂੰ ਗੋਲ਼ੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ।

ਗੋਲ਼ੀ ਚਲਣ ਦੀ ਘਟਨਾ ਮੰਗਲਵਾਰ ਨੂੰ ਲੈਂਸਡੇਲ ਇਲਾਕੇ ‘ਚ ਹੋਈ। ਉੱਤਰੀ ਵੈਨਕੂਵਰ RCMP ਦਾ ਕਹਿਣਾ ਹੈ ਕਿ ਇਹ ਗੋਲ਼ੀ ਚੱਲਣ ਦਾ ਕੋਈ ਨਵਾਂ ਮਾਮਲਾ ਨਹੀਂ ਹੈ। ਉਧਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ 11 ਵਜੇ ਗੋਲੀ ਚੱਲਣ ਦੀ ਆਵਾਜ਼ ਆਈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਦੇ ਮੌਕੇ ‘ਤੇ ਪਹੁੰਚਣ ਤਕ ਮਹਿਲਾ ਜ਼ਖ਼ਮੀ ਹਾਲਤ ‘ਚ ਪਈ ਰਹੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ। ਗੋਲ਼ੀ ਚਲਾਉਣ ਵਾਲਾ ਅਜੇ ਤਕ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ।