ਸੁਖਬੀਰ ਬਾਦਲ ਦਾ ਦਾਅਵਾ ਲੋਕ ਸਭਾ ਚੋਣਾਂ ਮਗਰੋਂ ਕੈਪਟਨ ਨਹੀਂ ਰਹਿਣਗੇ ਮੁੱਖ ਮੰਤਰੀ
ਸੁਖਬੀਰ ਬਾਦਲ ਦਾ ਦਾਅਵਾ ਲੋਕ ਸਭਾ ਚੋਣਾਂ ਮਗਰੋਂ ਕੈਪਟਨ ਨਹੀਂ ਰਹਿਣਗੇ ਮੁੱਖ ਮੰਤਰੀ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਵਿੱਚ ਕੈਪਟਨ ਸਰਕਾਰ ਨੂੰ ਸੱਤਾ ਵਿਹੂਣੀ ਕਰਨ ਦੇ ਦਾਅਵੇ ਕਰ ਰਹੇ ਹਨ। ਬਾਦਲ ਨੇ ਇਹ ਸਭ ਵਰਕਰਾਂ ਨਾਲ ਬੈਠਕ ਦੌਰਾਨ ਕਿਹਾ ਕਿ ਜੇਕਰ ਲੋਕ ਸਭਾ ਦੀਆਂ 13 ਸੀਟਾਂ ਸਾਨੂੰ ਜਿਤਾ ਦਿਓ ਤਾਂ ਅਗਲੇ ਦਿਨ ਕੈਪਟਨ ਮੁੱਖ ਮੰਤਰੀ ਨਹੀਂ ਰਹੇਗਾ।ਸੁਖਬੀਰ ਬਾਦਲ ਨੇ ਕਿਹਾ ਕਿ ਤੁਹਾਨੂੰ ਅੱਜ ਮੈਂ ਗਾਰੰਟੀ ਦਿੰਦਾ ਹਾਂ 13 ਸੀਟਾਂ ‘ਤੇ ਜਿੱਤ ਦੇ ਨਤੀਜੇ ਆਉਂਦਿਆਂ ਹੀ ਤੁਹਾਡੀ ਸਰਕਾਰ ਚੱਲ ਪਵੇਗੀ, ਕਿਸੇ ਅਫ਼ਸਰ ਦੀ ਜੁੱਅਰਤ ਨਹੀਂ ਹੋਵੇਗੀ ਤੁਹਾਡੇ ਨਾਲ ਪੰਗਾ ਲੈਣ ਦੀ ਅਤੇ ਜਿਹੜੇ ਥੋੜ੍ਹੇ ਬਹੁਤੇ ਕਾਂਗਰਸੀ ਟਪੂਸੀਆਂ ਮਾਰਦੇ ਹਨ, ਇਹ ਖੁੱਡਾਂ ਵਿੱਚ ਵੜ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਅਫਸਰ ਝੂਠੇ ਕੇਸ ਕਰ ਰਹੇ ਹਨ ਉਨ੍ਹਾਂ ਦੀ ਹਿੰਮਤ ਨਹੀਂ ਹੋਵੇਗੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਹੁਣ ਸੁਖਬੀਰ ਬਾਦਲ ਆ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਇਸ ਲਈ ਖਾਧੀ ਸੀ ਕਿਉਂਕਿ ਕੈਪਟਨ ਨੂੰ ਪਤਾ ਸੀ ਕਿ ਜੇਕਰ ਮੈਂ ਝੂਠੀ ਸਹੁੰ ਨਹੀਂ ਖਾਂਦਾ ਤਾਂ ਬਾਦਲ ਸਰਕਾਰ ਫਿਰ ਬਣ ਜਾਣੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਲੋਕਾਂ ਨਾਲ ਠੱਗੀ ਮਾਰ ਲਈ ਅਤੇ ਇੱਕ ਹਫ਼ਤੇ ਬਾਅਦ ਐਲਾਨ ਕਰ ਦਿੱਤਾ ਕਿ ਹੁਣ ਮੈਂ ਕੋਈ ਚੋਣ ਨਹੀਂ ਲੜਾਂਗਾ।