ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਸਰਕਾਰ ਦਾ ਵੱਡਾ ਫੈਸਲਾ
ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਸਰਕਾਰ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਕਰਾਸ ਬਾਰਡਰ ਫਾਇਰਿੰਗ ਤੇ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਸਰਕਾਰ ਨੇ ਪਾਕਿਸਤਾਨ-ਚੀਨ ਸਰਹੱਦ ਦੇ ਨੇੜੇ 110 ਮਜ਼ਬੂਤ ਸ਼ੈਲਟਰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਪ੍ਰੋਜੈਕਟ ਵਿੱਚ 5 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ। ਇਸ ਦਾ ਨਿਰਮਾਣ ਕੁਝ ਗੇੜਾਂ ਵਿੱਚ ਪੂਰਾ ਹੋ ਜਾਏਗਾ। ਇਸ ਦੇ ਬਾਅਦ ਫੌਜ ਆਪਣੇ ਫਰੰਟ ਲਾਈਨ ਫਾਈਟਰ ਜੈਟਸ ਨੂੰ ਵੀ ਬਗੈਰ ਕਿਸੇ ਚਿੰਤਾ ਇੱਥੇ ਤਾਇਨਾਤ ਕਰ ਸਕੇਗੀ। ਇਨ੍ਹਾਂ ਜਹਾਜ਼ਾਂ ਵਿੱਚ ਸੁਖੋਈ-30 ਵੀ ਸ਼ਾਮਲ ਹੋਣਗੇ।

ਹੁਣ ਤਕ ਫੌਜ ਆਪਣੇ ਲੜਾਕੂ ਜਹਾਜ਼ਾਂ ਨੂੰ ਸਰਹੱਦ ਤੋਂ ਦੂਰ ਰੱਖਦੀ ਹੈ। ਸ਼ੈਲਟਰਸ ਬਣ ਜਾਣ ਬਾਅਦ ਇੰਨ੍ਹਾਂ ਨੂੰ ਸਰਹੱਦ ਦੇ ਨੇੜੇ ਰੱਖਿਆ ਜਾਏਗਾ ਤਾਂ ਜੋ ਲੋੜ ਪੈਣ ’ਤੇ ਤੁਰੰਤ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕੇ। ਯਾਦ ਰਹੇ ਕਿ 1965 ਵਿੱਚ ਪਾਕਿਸਤਾਨ ਨਾਲ ਹੋਈ ਲੜਾਈ ਵਿੱਚ ਭਾਰਤੀ ਫੌਜ ਦੇ ਕੁਝ ਜਹਾਜ਼ ਨੁਕਸਾਨੇ ਗਏ ਸੀ। ਵਜ੍ਹਾ ਇਹ ਸੀ ਕਿ ਇਹ ਜਹਾਜ਼ ਬਿਨ੍ਹਾਂ ਕਿਸੇ ਸ਼ੈਲਟਰ ਇਵੇਂ ਹੀ ਏਅਰਸਟ੍ਰਿਪ ’ਤੇ ਖੜੇ ਕੀਤੇ ਹੋਏ ਸੀ।