ਅਮਰੀਕਾ ਨੇ ਪਾਕਿਸਤਾਨ ਨੂੰ ਗੱਲਾਂ ਬੰਦ ਕਰ ਅੱਤਵਾਦੀਆਂ ‘ਤੇ ਕਾਰਵਾਈ ਕਰਨ ਦੀ ਦਿੱਤੀ ਨਸੀਅੱਤ
ਅਮਰੀਕਾ ਨੇ ਪਾਕਿਸਤਾਨ ਨੂੰ ਗੱਲਾਂ ਬੰਦ ਕਰ ਅੱਤਵਾਦੀਆਂ ‘ਤੇ ਕਾਰਵਾਈ ਕਰਨ ਦੀ ਦਿੱਤੀ ਨਸੀਅੱਤ

ਅੱਤਵਾਦੀਆਂ ਨੂੰ ਪਾਲਣ ਵਾਲਾ ਦੇਸ਼ ਪਾਕਿਸਤਾਨ ਦੁਨੀਆ ‘ਚ ਚਰਚਾ ਦਾ ਮੁੱਦਾ ਬਣਦਾ ਜਾ ਰਿਹਾ ਹੈ। ਸਭ ਵੱਡੇ ਦੇਸ਼ਾਂ ‘ਚ ਪਾਕਿਸਤਾਨ ‘ਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਦਬਾਅ ਬਣਾਇਆ ਹੋਇਆ ਹੈ। ਇਸ ‘ਚ ਇੱਕ ਵਾਰ ਫੇਰ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਰੋਕਣ ਦਾ ਅਲਟੀਮੇਟਮ ਦਿੱਤਾ ਹੈ।

ਅਮਰੀਕਾ ਅਤੇ ਭਾਰਤ ਨੇ ਸ਼ਾਂਝਾ ਬਿਆਨ ਦਿੰਦੇ ਹੋਏ ਕਿਹਾ, “ਪਾਕਿਸਤਾਨ ਨੂੰ ਅੱਤਵਾਦੀਆਂ ਦਾ ਖ਼ਾਤਮਾ ਕਰਨ ਦੇ ਲਈ ਸਖ਼ੱਤ ਕਾਰਵਾਈ ਕਰਨੀ ਚਾਹਿਦੀ ਹੈ। ਅੱਤਵਾਦੀਆਂ ਲਈ ਸਵਰਗ ਬਣ ਰਹੀ ਪਾਕਿ ਦੀ ਧਰਤੀ ‘ਤੇ ਅੱਤਵਾਦੀਆਂ ਦਾ ਦਾਣਾ-ਪਾਣੀ ਬੰਦ ਹੋਣਾ ਚਾਹਿਦਾ, ਜੋ ਅੱਤਵਾਦੀਆਂ ਨੂੰ ਸਮਰੱਖਣ ਦਿੰਦੇ ਰਹਿੰਦੇ ਹਨ ਉਨ੍ਹਾਂ ਵੀ ਜਵਾਬਦੇਹੀ ਤੈਅ ਹੋਣੀ ਚਾਹਿਦੀ ਹੈ”।