ਭਾਰਤ ਅਤੇ ਵੈੱਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਪਤਾਨ ਵਿਰੋਟ ਕੋਹਲੀ ਦੀ ਗ਼ੈਰ-ਮੌਜੂਦਗੀ ‘ਚ ਉਸ ਦਾ ਵੱਡਾ ਰਿਕਾਰਡ ਤੋੜ ਦਿੱਤਾ। ਰੋਹਿਤ ਨੇ ਲਖਨਾਊ ਟੀ-20 ‘ਚ ਪ੍ਰੀ-ਦੀਵਾਲੀ ਧਮਾਕਾ ਕਰਦੇ ਹੋਏ 7 ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ। ਰੋਹਿਤ ਹੁਣ ਟੀ-20 ਕੌਮਾਂਤਰੀ ‘ਚ ਸਭ ਤੋਂ ਜ਼ਿਆਦਾ 2, 203 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ ਵਿਰਾਟ ਕੋਹਲੀ (2, 102 ਦੌੜਾਂ) ਦਾ ਰਿਕਾਰਡ ਤੋੜਿਆ। ਜੇਕਰ ਓਵਰ ਔਲ ਰੈਕਰਡ ਦੇਖਿਆ ਜਾਵੇ ਤਾਂ ਉਹ ਹੁਣ ਸਿਰਫ਼ ਮਾਰਟਿਨ ਗਪਟਿਲ (2, 271 ਦੌੜਾਂ) ਤੋਂ ਹੀ ਪਿੱਛੇ ਰਹਿ ਗਿਆ ਹੈ।
ਸੁਰੇਸ਼ ਰੈਨਾ ਤੀਜੇ ਨੰਬਰ ‘ਤੇ: ਭਾਰਤ ਵਲੋਂ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਸੁਰੇਸ਼ ਰੈਨਾ ਹੈ। ਭਾਰਤੀ ਟੀਮ ਤੋਂ ਬਾਹਰ ਚੱਲ ਰਿਹਾ ਰੈਨਾ ਹੁਣ ਤਕ 1, 605 ਦੌੜਾਂ ਬਣਾ ਚੁੱਕਾ ਹੈ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ 1, 487, ਯੁਵਰਾਜ ਸਿੰਘ ਨੇ 1, 177 ਦੌੜਾਂ ਬਣਾਈਆਂ ਹਨ।
ਰੋਹਿਤ ਨੇ 40 ਪਾਰੀਆਂ ‘ਚ ਪੂਰੀਆਂ ਕੀਤੀਆਂ 1, 000 ਦੌੜਾਂ
ਭਾਵੇਂ ਰੋਹਿਤ ਸ਼ਰਮਾ ਨੇ ਵਿਰਾਟ ਨੂੰ ਟੀ-20 ‘ਚ ਦੌੜਾਂ ਦੇ ਮਾਮਲੇ ‘ਚ ਪਿੱਛੇ ਛੱਡ ਦਿੱਤਾ ਹੈ, ਪਰ ਇੱਥੇ ਤਕ ਪਹੁੰਚਣ ਲਈ ਉਸ ਨੂੰ 40 ਪਾਰੀਆਂ ਖੇਡਣੀਆਂ ਪਈਆਂ ਜਦਕਿ ਕੋਹਲੀ ਨੂੰ ਇਸ ਲੈਂਡਮਾਰਕ ੱਕ ਪਹੁੰਚਣ ਲਈ ਸਿਰਫ਼ 27 ਪਾਰੀਆਂ ਖੇਡਣੀਆਂ ਪਈਆਂ। ਇਸ ਤੋਂ ਇਲਾਵਾ ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਨੇ 41, ਸ਼ਿਖਰ ਧਵਨ ਨੇ 42 ਤਾਂ ਧੋਨੀ ਨੇ 58 ਪਾਰੀਆਂ ‘ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।
ਰੋਹਿਤ ਦੇ ਟੀ-20 ‘ਚ 96 ਛੱਕੇ ਹੋਏ ਪੂਰੇ
ਵਿੰਡੀਜ਼ ਖ਼ਿਲਾਫ਼ ਦੂਜੇ ਟੀ-20 ‘ਚ ਰੋਹਿਤ ਨੇ 7 ਛੱਕੇ ਵੀ ਲਗਾਏ। ਉਸ ਨੇ ਆਪਣੇ ਛੱਕਿਆਂ ਦੀ ਸੰਖਿਆ 96 ਕਰ ਲਈ ਹੈ। ਇਸ ਮਾਮਲੇ ‘ਚ ਉਸ ਨੇ ਨਿਊ ਜ਼ੀਲੈਂਡ ਦੇ ਬ੍ਰੈਂਡਨ ਮੈਕਲਮ ਨੂੰ ਪਿੱਛੇ ਛੱਡ ਦਿੱਤਾ। ਮੈਕਲਮ ਹੁਣ ਤਕ 91 ਛੱਕੇ ਲਗਾ ਚੁੱਕਿਆ ਸੀ। ਇਸ ਸੂਚੀ ‘ਚ ਤੀਜੇ ਨੰਬਰ ‘ਤੇ ਆਸਟਰੇਲੀਆ ਦੇ ਸ਼ੇਨ ਵਾਟਸਨ ਅਤੇ ਨਿਊਜ਼ੀਲੈਂਡ ਦੇ ਕੋਲਿਨ ਮੁਨਰੋ 83 ਛੱਕਿਆਂ ਨਾਲ ਚੌਥੇ ਸਥਾਨ, ਡੇਵਿਡ ਵਾਰਨਰ ਅਤੇ ਫ਼ਿੰਚ 79 ਛੱਕਿਆਂ ਨਾਲ 5 ਵੇਂ ਸਥਾਨ ‘ਤੇ ਹਨ।
8ਵੀਂ ਸੈਂਕੜੇ ਸਾਂਝੇਦਾਰੀ ‘ਚ ਸ਼ਾਮਿਲ ਹੋਏ ਰੋਹਿਤ
ਰੋਹਿਤ ਨੇ ਨਾ ਸਿਰਫ਼ ਲਖਨਾਊ ਟੀ-20 ‘ਚ 100 ਦੌੜਾਂ ਬਣਾਈਆਂ ਬਲਕਿ ਨਾਲ ਹੀ 8ਵੀਂ ਸੈਂਕੜੇ ਸਾਂਝੇਦਾਰੀਆਂ ‘ਚ ਬੱਲੇਬਾਜ਼ੀ ਕਰਨ ਦਾ ਰਿਕਾਰਡ ਵੀ ਬਣਾ ਲਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸੰਯੁਕਤ ਤੌਰ ‘ਤੇ ਨਿਊ ਜ਼ੀਲੈਂਡ ਮਾਰਟਿਨ ਗੁਪਟਿਲ ਅਤੇ ਆਸਟਰੇਲੀਆ ਦੇ ਹੇਲਜ਼ ਦੇ ਨਾਂ ਸੀ ਜੋ ਟੀ-20 ਮੈਚਾਂ ‘ਚ 7ਵਾਰ ਆਪਣੇ ਸਾਥੀਆਂ ਨਾਲ ਸੈਂਕੜੇ ਵਾਲੀ ਸਾਂਝੇਦਾਰੀਆਂ ਕਰ ਚੁੱਕੇ ਸਨ। ਹੁਣ ਰੋਹਿਤ ਚੋਟੀ ‘ਤੇ ਹੈ।