ਆਲੂ ਵੜੀਆਂ
ਆਲੂ ਵੜੀਆਂ

ਆਲੂ ਵੜੀ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰ ਬਣਾਈ ਹੋਵੇਗੀ, ਪਰ ਇਸ ਵਾਰ ਸਾਡੇ ਵਲੋਂ ਦੱਸੀ ਵਿਧੀ ਨਾਲ ਰੈਸਿਪੀ ਨੂੰ ਬਣਾਓ। ਇਸ ਦਾ ਨਾਮ ਹੈ ਆਲੂ ਵੜੀਆਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਤੇਲ – 45 ਮਿਲੀਲਿਟਰ
ਉੜਦ ਦਾਲ ਵੜੀ – 80 ਗ੍ਰਾਮ
ਤੇਲ – 45 ਮਿਲੀਲਿਟਰ
ਜ਼ੀਰਾ – 1 ਚੱਮਚ
ਅਦਰਕ ਤੇ ਲਸਣ ਪੇਸਟ – 2 ਚੱਮਚ
ਹਰੀ ਮਿਰਚ – 1/2 ਚੱਮਚ
ਪਿਆਜ਼ ਪਿਊਰੇ – 300 ਗ੍ਰਾਮ
ਟਮਾਟਰ ਪਿਊਰੇ – 330 ਗ੍ਰਾਮ
ਹਲਦੀ – 1 ਛੋਟਾ ਚੱਮਚ
ਨਮਕ – 1 ਛੋਟਾ ਚੱਮਚ
ਲਾਲ ਮਿਰਚ – 1 ਛੋਟਾ ਚੱਮਚ
ਧਨੀਆ ਪਾਊਡਰ – 1 ਛੋਟਾ ਚੱਮਚ
ਆਲੂ – 500 ਗ੍ਰਾਮ
ਪਾਣੀ – 1 ਲਿਟਰ
ਗਰਮ ਮਸਾਲਾ – 1 ਚੱਮਚ
ਵਿਧੀ
1. ਸਭ ਤੋਂ ਪਹਿਲਾਂ ਇੱਕ ਪੈਨ ਵਿੱਚ 45 ਮਿਲੀਲਿਟਰ ਤੇਲ ਗਰਮ ਕਰੋ ਅਤੇ ਉਸ ਵਿੱਚ ਵੜੀਆਂ ਪਾ ਕੇ 3-5 ਮਿੰਟ ਲਈ ਭੁੰਨ ਲਓ ਅਤੇ ਇੱਕ ਪਾਸੇ ਰੱਖ ਲਓ।
2. ਇਸ ਤੋਂ ਬਾਅਦ ਇੱਕ ਕੜ੍ਹਾਈ ਵਿੱਚ 45 ਮਿਲੀਲਿਟਰ ਤੇਲ ਗਰਮ ਕਰੋ ਅਤੇ ਉਸ ਵਿੱਚ ਜ਼ੀਰਾ ਪਾ ਕੇ ਭੁੰਨ ਲਓ।
3. ਹੁਣ ਇਸ ‘ਚ ਅਦਰਕ-ਲਸਣ ਪੇਸਟ ਅਤੇ ਹਰੀ ਮਿਰਚ ਪਾ ਕੇ 2-3 ਮਿੰਟ ਲਈ ਭੁੰਨ ਲਓ।
4. ਫ਼ਿਰ ਇਸ ਵਿੱਚ ਪਿਆਜ਼ ਪਿਊਰੇ ਪਾ ਕੇ ਬਰਾਊਨ ਹੋਣ ਤਕ ਭੁੰਨ ਲਓ।
5. ਹੁਣ ਇਸ ਵਿੱਚ ਟਮਾਟਰ ਪਿਊਰੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
6. ਹੁਣ ਇਸ ਨੂੰ 5-7 ਮਿੰਟ ਲਈ ਕੁੱਕ ਕਰੋ ਅਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
7. ਇਸ ਤੋਂ ਬਾਅਦ ਇਸ ਵਿੱਚ ਨਮਕ, ਲਾਲ ਮਿਰਚ ਅਤੇ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਲਈ ਕੁੱਕ ਕਰੋ।
8. ਹੁਣ ਇਸ ਵਿੱਚ 500 ਗ੍ਰਾਮ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
9. ਇਸ ਤੋਂ ਬਾਅਦ ਵੜੀ ਪਾ ਕੇ ਇਸ ਨੂੰ ਫ਼ਿਰ ਤੋਂ ਮਿਲਾਓ ਅਤੇ 1 ਲਿਟਰ ਪਾਣੀ ਪਾ ਕੇ ਢੱਕਣ ਨਾਲ ਇਸ ਨੂੰ ਕਵਰ ਕਰੋ ਅਤੇ 15-20 ਮਿੰਟ ਲਈ ਪਕਾ ਲਓ।
10. ਹੁਣ ਢੱਕਣ ਖੋਲ੍ਹ ਕੇ ਉਸ ਵਿੱਚ ਮਸਾਲਾ ਪਾਓ ਅਤੇ 3-5 ਮਿੰਟ ਲਈ ਕੁੱਕ ਕਰੋ।
11. ਤੁਹਾਡੀ ਡਿਸ਼ ਬਣ ਕੇ ਤਿਆਰ ਹੈ। ਇਸ ਨੂੰ ਰੋਟੀ ਜਾਂ ਚਾਵਲ ਨਾਲ ਸਰਵ ਕਰੋ।