ਏ-320 ਜਹਾਜ਼ ਵਿਚ ਕੁਲ 107 ਲੋਕ ਸਵਾਰ ਸੀ। ਇਨ੍ਹਾਂ ‘ਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸ਼ਾਮਲ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜਹਾਜ਼ ਲੈਂਡਿੰਗ ਲਈ ਕਰਾਚੀ ਏਅਰਪੋਰਟ ‘ਤੇ ਪਹੁੰਚਣ ਵਾਲਾ ਸੀ, ਪਰ ਇਹ ਕੁਝ ਸਮਾਂ ਪਹਿਲਾਂ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।

ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (PIA) ਦਾ ਇੱਕ ਜਹਾਜ਼ ਗੁਆਢੀ ਦੇਸ਼ ਵਿੱਚ ਹਾਦਸਾਗ੍ਰਸਤ (plane crash) ਹੋ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਤੇ ਤੁਰੰਤ ਜਾਂਚ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਇਮਰਾਨ ਨੇ ਟਵੀਟ ਕੀਤਾ, “ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਦੇ ਹਾਦਸੇ ਤੋਂ ਹੈਰਾਨ ਅਤੇ ਦੁਖੀ ਹਾਂ। ਮੈਂ ਪੀਆਈਏ ਦੇ ਸੀਈਓ ਅਰਸ਼ਦ ਮਲਿਕ ਦੇ ਸੰਪਰਕ ਵਿੱਚ ਹਾਂ। ਉਹ ਕਰਾਚੀ ਲਈ ਰਵਾਨਾ ਹੋ ਗਏ ਹਨ। ਬਚਾਅ ਅਤੇ ਰਾਹਤ ਟੀਮ ਮੈਦਾਨ ਵਿੱਚ ਹੈ। ਹੁਣ ਇਹ ਸਾਡੀ ਪ੍ਰਾਥਮਿਕਤਾ ਹੈ। ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਆਪਣੀਆਂ ਦੁਆਵਾਂ ਅਤੇ ਸ਼ੋਕ ਪ੍ਰਗਟ ਕਰਦਾ ਹਾਂ।”

ਦੱਸ ਦੇਈਏ ਕਿ ਏ -320 ਜਹਾਜ਼ ਵਿੱਚ ਕੁੱਲ 107 ਲੋਕ ਸਵਾਰ ਸੀ। ਇਨ੍ਹਾਂ ਵਿੱਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸ਼ਾਮਲ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜਹਾਜ਼ ਲੈਂਡਿੰਗ ਲਈ ਕਰਾਚੀ ਏਅਰਪੋਰਟ ‘ਤੇ ਪਹੁੰਚਣ ਜਾ ਰਿਹਾ ਸੀ, ਪਰ ਇਹ ਕੁਝ ਸਮਾਂ ਪਹਿਲਾਂ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।