ਸਪੇਨ ਸਭ ਤੋਂ ਵੱਧ 64 ਹਜ਼ਾਰ 977 ਟੈਸਟ ਕਰ ਰਿਹਾ ਹੈ। ਯਾਨੀ ਸਪੇਨ ਦੇ ਮੁਕਾਬਲੇ ਭਾਰਤ ਦੀ ਗਿਣਤੀ ਬਹੁਤ ਘੱਟ ਹੈ।

ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੇ ਕਿਸੇ ਵੀ ਦੇਸ਼ ਵਿੱਚ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣਾ ਹੈ, ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਨੇ ਪੈਣਗੇ, ਕਿਉਂਕਿ ਜਿੰਨੀ ਜਲਦੀ ਕੇਸ ਸਾਹਮਣੇ ਆਉਂਦੇ ਹਨ, ਉਨੀਂ ਜਲਦੀ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

ਪਰ ਕੋਰੋਨਾ ਟੈਸਟ ‘ਚ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਪਛੜ ਗਿਆ ਹੈ।

ਭਾਰਤ ਵਿੱਚ ਵੱਧ ਤੋਂ ਵੱਧ ਟੈਸਟ ਕਰਵਾਉਣ ਦੀ ਮੰਗ ਉੱਠਦੀ ਰਹੀ ਹੈ। ਭਾਰਤ ਦੀ ਆਬਾਦੀ ਤਕਰੀਬਨ 135 ਕਰੋੜ ਹੈ। ਇਸ ਅਨੁਸਾਰ ਭਾਰਤ ਪ੍ਰਤੀ 10 ਲੱਖ ਆਬਾਦੀ ‘ਚ ਸਿਰਫ ਇੱਕ ਹਜ਼ਾਰ 671 ਟੈਸਟ ਕਰ ਰਿਹਾ ਹੈ।

ਜਦਕਿ ਸਪੇਨ ਸਭ ਤੋਂ ਵੱਧ 64 ਹਜ਼ਾਰ 977 ਟੈਸਟ ਕਰ ਰਿਹਾ ਹੈ। ਯਾਨੀ ਸਪੇਨ ਦੇ ਮੁਕਾਬਲੇ ਭਾਰਤ ਦੀ ਗਿਣਤੀ ਬਹੁਤ ਘੱਟ ਹੈ।

ਜਾਣੋ ਬਾਕੀ ਦੇਸ਼ ਪ੍ਰਤੀ 10 ਲੱਖ ਆਬਾਦੀ ‘ਤੇ ਕਿੰਨੇ ਟੈਸਟ ਕਰ ਰਹੇ ਹਨ?

 

ਅਮਰੀਕਾ – 35 ਹਜ਼ਾਰ 903 ਟੈਸਟ ਕਰ ਰਿਹਾ ਹੈ

 

ਰੂਸ – 48 ਹਜ਼ਾਰ 977 ਟੈਸਟ ਕਰ ਰਿਹਾ ਹੈ

 

ਸਪੇਨ- 64 ਹਜ਼ਾਰ 977 ਟੈਸਟ ਕਰ ਰਿਹਾ ਹੈ

 

ਇਟਲੀ – 49 ਹਜ਼ਾਰ 692 ਦੀ ਜਾਂਚ ਕਰ ਰਿਹਾ ਹੈ

 

ਬ੍ਰਿਟੇਨ – 38 ਹਜ਼ਾਰ 40 ਟੈਸਟ ਕਰ ਰਿਹਾ ਹੈ

 

ਜਰਮਨੀ – 37 ਹਜ਼ਾਰ 584 ਟੈਸਟ ਕਰ ਰਿਹਾ ਹੈ

 

ਫਰਾਂਸ – 21 ਹਜ਼ਾਰ 218 ਟੈਸਟ ਕਰ ਰਿਹਾ ਹੈ

 

ਤੁਰਕੀ – 19 ਹਜ਼ਾਰ 293 ਟੈਸਟ ਕਰ ਰਿਹਾ ਹੈ

 

ਇਰਾਨ – 8 ਹਜ਼ਾਰ 367 ਟੈਸਟ ਕਰ ਰਿਹਾ ਹੈ

 

ਬ੍ਰਾਜ਼ੀਲ – 3 ਹਜ਼ਾਰ 462 ਟੈਸਟ ਕਰ ਰਿਹਾ ਹੈ

 

ਭਾਰਤ – ਸਿਰਫ 1 ਹਜ਼ਾਰ 671 ਟੈਸਟ ਕਰ ਰਿਹਾ ਹੈ