ਦੱਸ ਦਈਏ ਕਿ ਬੰਗਲਾਦੇਸ਼ ਵਿੱਚ ਹੁਣ ਤੱਕ 20,995 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਦੇਸ਼ ਵਿੱਚ ਕੁੱਲ 314 ਵਿਅਕਤੀ ਬਿਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।

ਢਾਕਾ: ਬੰਗਲਾਦੇਸ਼ (Bangladesh) ‘ਚ ਸੀਨੀਅਰ ਡਾਕਟਰ (senior doctor) ਦੀ ਅਗਵਾਈ ਵਿੱਚ ਮੈਡੀਕਲ ਟੀਮ (medical team) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਇਲਾਜ (treatment of covid-19) ਲਈ ਇੱਕ ਪ੍ਰਭਾਵਸ਼ਾਲੀ ਡਰੱਗ ਮਿਸ਼ਰਨ ਮਿਲਿਆ ਹੈ। ਟੀਮ ਨੇ ਕਿਹਾ ਕਿ ਜਦੋਂ ਦੋ ਵੱਖ-ਵੱਖ ਦਵਾਈਆਂ ਨੂੰ ਮਿਲਾ ਕੇ ਉਨ੍ਹਾਂ ਨੇ ਖੋਜ ਕੀਤੀ ਤਾਂ ਕੋਰੋਨਾਵਾਇਰਸ (coronavirus) ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ।

ਬੰਗਲਾਦੇਸ਼ ਦੀ ਮੈਡੀਕਲ ਟੀਮ ਦਾ ਦਾਅਵਾ ਹੈ ਸਾਰੇ ਪ੍ਰਮੁੱਖ ਦੇਸ਼ਾਂ ‘ਚ ਵਾਇਰਸ ਦੀ ਦਵਾਈ ਬਾਰੇ ਖੋਜ ਕਰ ਰਹੀ ਹੈ। ਬੰਗਲਾਦੇਸ਼ ਮੈਡੀਕਲ ਕਾਲਜ ਹਸਪਤਾਲ (ਬੀਐਮਐਚਸੀ) ਦੇ ਦਵਾਈ ਵਿਭਾਗ ਦੇ ਮੁਖੀ ਡਾ. ਐਮਡੀ ਤਾਰਿਕ ਆਲਮ ਨੇ ਦੱਸਿਆ ਕਿ ਕੋਰੋਨਾ ਦੇ 60 ਮਰੀਜ਼ਾਂ ਵਿੱਚ ਦਵਾਈ ਦੀ ਜਾਂਚ ਕੀਤੀ ਗਈ ਹੈ ਤੇ ਉਹ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦਾਅਵੇ ਦੇ ਕੋਈ ਸਾਇਡ ਇਫੈਕਟ ਨਹੀਂ ਹਨ।

ਤਾਰਿਕ ਆਲਮ ਨੇ ਅੱਗੇ ਕਿਹਾ ਕਿ ਅਸੀਂ ਪਹਿਲਾਂ ਮਰੀਜ਼ ਦੀ ਕੋਰੋਨ ਦਾ ਟੈਸਟ ਕਰਦੇ ਹਾਂ ਤੇ ਜੇਕਰ ਉਹ ਪੌਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਇਹ ਦਵਾਈ ਦਿੱਤੀ ਜਾਂਦੀ ਹੈ। ਉਸ ਨੇ ਕਿਹਾ ਕਿ ਬਹੁਤ ਸਾਰੇ ਲੋਕ ਦਵਾਈ ਲੈਣ ਤੋਂ ਬਾਅਦ ਚਾਰ ਦਿਨਾਂ ਦੇ ਅੰਦਰ ਅੰਦਰ ਠੀਕ ਹੋ ਗਏ। ਡਾ. ਆਲਮ ਨੇ ਦੱਸਿਆ ਕਿ ਸਾਨੂੰ 100 ਪ੍ਰਤੀਸ਼ਤ ਦਵਾਈ ’ਤੇ ਭਰੋਸਾ ਹੈ।

ਤਾਰਿਕ ਆਲਮ ਨੇ ਦੱਸਿਆ ਕਿ ਐਂਟੀਪ੍ਰੋਟੀਜ਼ੋਲ ਦਵਾਈ ਮਰੀਜ਼ਾਂ ਨੂੰ ਐਂਟੀਬਾਇਓਟਿਕ ਡੌਕਸਾਈਸਾਈਕਲਿਨ ਦਵਾਈ ਦੇ ਨਾਲ ਦਿੱਤੀ ਗਈ ਸੀ ਜਿਸ ਦੇ ਨਤੀਜੇ ਕਾਫ਼ੀ ਚੰਗੇ ਰਹੇ। ਉਸ ਨੇ ਕਿਹਾ ਕਿ ਮੇਰੀ ਟੀਮ ਸਿਰਫ ਕੋਰੋਨਾਵਾਇਰਸ ਮਰੀਜਾਂ ਲਈ ਦੋ ਦਵਾਈਆਂ ਤਜਵੀਜ਼ ਕਰ ਰਹੀ ਸੀ।