ਲਖਨਊ, 6 ਅਪ੍ਰੈਲ- ਕੋਰੋਨਾ ਵਾਇਰਸ ਪਾਜ਼ੀਟਿਵ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਆਖ਼ਰਕਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕਨਿਕ ਕਪੂਰ ਦਾ ਟੈੱਸਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ ਕਨਿਕਾ ਪਿਛਲੇ 20 ਦਿਨਾਂ ਤੋਂ ਲਖਨਊ ਦੇ ਸੰਜੈ ਗਾਂਧੀ ਪੀ.ਜੀ.ਆਈ ਹਸਪਤਾਲ ‘ਚ ਦਾਖਲ ਸੀ