ਸੁਜ਼ੈਨ ਨੂੰ ਭੁੱਖ ਨਾ ਲੱਗਣ ਅਤੇ ਸਾਹ ਲੈਣ ‘ਚ ਮੁਸ਼ਕਲ ਆਉਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਕੋਰੋਨਾਵਾਇਰਸ ਤੋਂ ਸੰਕਰਮਿਤ ਪਾਈ ਗਈ ਸੀ ਅਤੇ ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਸੀ। ਹਾਲਾਂਕਿ, ਉਸ ਦੀ ਸਿਹਤ ਵਿਗੜ ਗਈ ਅਤੇ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਗਈ।

ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਦੁਨੀਆ ਭਰ ‘ਚ ਵੈਂਟੀਲੇਟਰਾਂ ਅਤੇ ਹੋਰ ਮੈਡੀਕਲ ਉਪਕਰਣਾਂ ਦੀ ਘਾਟ ਹੋ ਗਈ ਹੈ। ਦੱਸ ਦੇਈਏ ਕਿ ਕੋਵਿਡ-19 ਦੇ ਇਲਾਜ ‘ਚ ਵੈਂਟੀਲੇਟਰ ਦੀ ਲੋੜ ਉਸ ਵੇਲੇ ਪੈਂਦੀ ਹੈ ਜਦੋਂ ਮਰੀਜ਼ ਆਪਣੇ ਆਪ ਸਾਹ ਨਹੀਂ ਲੈ ਪਾਉਂਦੀ। ਅਜਿਹੇ ਸਮੇਂ ਜਦੋਂ ਵੈਂਟੀਲੇਟਰ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇੱਕ 90 ਸਾਲਾ ਔਰਤ ਨੇ ਵੈਂਟੀਲੇਟਰ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਨਾਲ ਕਿਸੇ ਨੌਜਵਾਨ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।

ਖ਼ਬਰਾਂ ਅਨੁਸਾਰ, ਬੈਲਜੀਅਮ ਦੇ ਬਿਨਕੋਮ ਦੀ ਰਹਿਣ ਵਾਲੀ ਸੁਜ਼ੈਨ ਹਾਈਲਾਰਟਸ ਨੇ ਉਸ ਦੇ ਇਲਾਜ ਲਈ ਵੈਂਟੀਲੇਟਰ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਬਜ਼ੁਰਗ ਔਰਤ ਨੇ ਕਥਿਤ ਤੌਰ ‘ਤੇ ਡਾਕਟਰਾਂ ਨੂੰ ਕਿਹਾ, “ਮੈਂ ਸਾਹ ਲੈਣ ਦਾ ਆਰਟੀਫਿਸ਼ਲ ਤਰੀਕਾ ਨਹੀਂ ਵਰਤਣਾ ਚਾਹੁੰਦੀ। ਇੱਕ ਨੌਜਵਾਨ ਮਰੀਜ਼ ਲਈ ਇਸ ਨੂੰ ਰੱਖੋ। ਮੈਂ ਪਹਿਲਾਂ ਹੀ ਚੰਗੀ ਜ਼ਿੰਦਗੀ ਬਤੀਤ ਕਰ ਲਈ ਹੈ।”

ਦੱਸ ਦਈਏ ਕਿ ਸੁਜ਼ੈਨ ਨੂੰ ਭੁੱਖ ਨਾ ਲੱਗਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਕੋਰੋਨਾਵਾਇਰਸ ਤੋਂ ਸੰਕਰਮਿਤ ਪਾਈ ਗਈ ਸੀ ਅਤੇ ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਸੀ। ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ ਅਤੇ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਗਈ।

ਸੁਜ਼ੈਨ ਦੀ ਧੀ ਨੇ ਕਿਹਾ ਕਿ ਉਸਨੂੰ ਸਮਝ ਨਹੀਂ ਆ ਰਹੀ ਕਿ ਉਸਦੀ ਮਾਂ ਕਿਵੇਂ ਸੰਕਰਮਿਤ ਹੋ ਗਈ। ਉਸਨੇ ਕਿਹਾ ਕਿ ਉਸਦੀ ਮਾਂ ਘਰ ਸੀ ਅਤੇ ਲੌਕਡਾਊਨ ਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੀ ਸੀ। ਦੱਸ ਦਈਏ ਕਿ ਵੈਂਟੀਲੇਟਰ ਨਾ ਯੂਜ਼ ਕਰਨ ਕਰਕੇ ਹਰ ਕੋਈ ਹੁਣ 90 ਸਾਲਾਂ ਦੀ ਬਜ਼ੁਰਗ ਔਰਤ ਦੀ ਸ਼ਲਾਘਾ ਕਰ ਰਿਹਾ ਹੈ। ਹਾਲਾਂਕਿ, ਇਹ ਸਪੱਸ਼ਟ ਹੈ ਕਿ ਸੁਜੈਨ ਵਰਗੇ ਲੋਕਾਂ ਦੇ ਕਾਰਨ, ਮੁਸ਼ਕਲ ਸਮੇਂ ਵਿੱਚ ਮਾਨਵਤਾ ਵਿੱਚ ਵਿਸ਼ਵਾਸ ਮੁੜ ਬਹਾਲ ਹੋਇਆ।