ਪੰਜਾਬ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਅੰਮ੍ਰਿਤਸਰ ‘ਚ ਇੱਕ ਮੌਤ ਤੋਂ ਬਾਅਦ ਪਟਿਆਲਾ ‘ਚ ਭਰਤੀ ਇੱਕ ਮਹਿਲਾ ਨੇ ਵੀ ਦਮ ਤੋੜ ਦਿੱਤਾ ਹੈ। ਉਹ ਲੁਧਿਆਣਾ ਦੀ ਰਹਿਣ ਵਾਲੀ ਸੀ। ਨਾਲ ਹੀ ਸੂਬੇ ‘ਚ ਕੋਰੋਨਾਵਾਇਰਸ ਸੰਕਰਮਿਤਾਂ ਦੀ 38 ਤੋਂ ਵੱਧ ਕੇ 42 ਹੋ ਗਈ ਹੈ।

ਉੱਥੇ ਹੀ ਫਿਰੋਜ਼ਪੁਰ ‘ਚ ਵੀ ਕੋਰੋਨਾ ਦੇ ਇੱਕ ਸ਼ੱਕੀ 31 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਉਸ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਮੋਹਾਲੀ ‘ਚ ਵੀ ਨਆ ਗਾਂਵ ‘ਚ ਸੋਮਵਾਰ ਨੂੰ ਇੱਕ 65 ਸਾਲਾ ਬੁਜ਼ੁਰਗ ਕੋਰੋਨਾ ਪਾਜ਼ਿਟਿਵ ਪਾਇਆ ਗਿਆ।

ਉਸ ਨੂੰ ਪੀਜੀਆਈ ਦਾਖਿਲ ਕਰਵਾਇਆ ਗਿਆ ਹੈ। ਉੱਥੇ ਹੀ ਦੁਬਈ ਤੋਂ ਪਰਤਿਆਂ ਇੱਕ ਪਟਿਆਲਾ ਨਿਵਾਸੀ ਵੀ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ‘ਚ ਦਾਖਿਲ ਕੀਤਾ ਗਿਆ ਹੈ। ਸਿਹਤ ਵਿਭਾਗ ਮਰੀਜ਼ਾਂ ਦੇ ਸੰਪਰਕ ‘ਚ ਰਹੇ ਲੋਕਾਂ ਦੀ ਤਲਾਸ਼ ਕਰ ਰਿਹਾ ਹੈ।