ਭਾਰਤ ਨੇ ਕੋਰੋਨਾਵਾਇਰਸ ਖਿਲਾਫ ਸਖਤ ਕਦਮ ਉਠਾ ਕੇ ਇਸ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਹੈ। ਇਸ ਦੇ ਬਾਵਜੂਦ ਵੱਡੀ ਆਬਾਦੀ ਹੋਣ ਕਰਕੇ ਕੋਰੋਨਾਵਾਇਰਸ ਦੇ ਕਹਿਰ ਅਜੇ ਹੋਰ ਰੰਗ ਵਿਖਾਏਗਾ। ਮਹਿਰਾਂ ਦੇ ਮੰਨਣਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਨੂੰ ਪਹਿਲੀ ਜਾਂ ਦੂਜੀ ਸਟੇਜ ‘ਤੇ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਇਸ ਦੇ ਖਤਰੇ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ।

ਨਵੀਂ ਦਿੱਲੀ: ਭਾਰਤ ਨੇ ਕੋਰੋਨਾਵਾਇਰਸ ਖਿਲਾਫ ਸਖਤ ਕਦਮ ਉਠਾ ਕੇ ਇਸ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਹੈ। ਇਸ ਦੇ ਬਾਵਜੂਦ ਵੱਡੀ ਆਬਾਦੀ ਹੋਣ ਕਰਕੇ ਕੋਰੋਨਾਵਾਇਰਸ ਦੇ ਕਹਿਰ ਅਜੇ ਹੋਰ ਰੰਗ ਵਿਖਾਏਗਾ। ਮਹਿਰਾਂ ਦੇ ਮੰਨਣਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਨੂੰ ਪਹਿਲੀ ਜਾਂ ਦੂਜੀ ਸਟੇਜ ‘ਤੇ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਇਸ ਦੇ ਖਤਰੇ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ।

ਇੰਟਰਨੈਸ਼ਨਲ ਟੀਮ ਆਫ਼ ਸਾਇੰਟਿਸਟਸ ਨਾਂ ਦੇ ਸਟੱਡੀ ਗਰੁੱਪ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਦਾ ਮੌਜੂਦਾ ਰੁਝਾਨ ਇੰਜ ਹੀ ਜਾਰੀ ਰਹਿੰਦਾ ਹੈ ਤਾਂ ਮਈ ਅੱਧ ਵਿੱਚ ਨੋਵੇਲ ਕਰੋਨਾਵਾਇਰਸ ਦੇ ਪੱਕੇ ਕੇਸਾਂ ਦੀ ਗਿਣਤੀ ਇੱਕ ਲੱਖ ਤੋਂ 13 ਲੱਖ ਦਰਮਿਆਨ ਹੋ ਸਕਦੀ ਹੈ।

ਇਸ ਅਧਿਐਨ ਗਰੁੱਪ ਦੇ ਖੋਜਾਰਥੀਆਂ ਦੀ ਅੰਤਰ-ਅਨੁਸ਼ਾਸਨੀ ਟੀਮ ਵੱਲੋਂ ਤਿਆਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਹਾਲਾਂਕਿ ਇਸ ਮਹਾਮਾਰੀ ਦੇ ਸ਼ੁਰੂਆਤੀ ਗੇੜ ਵਿੱਚ ਅਮਰੀਕਾ ਤੇ ਇਟਲੀ ਜਿਹੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਕਰੋਨਾਵਾਇਰਸ ਲਾਗ ਦੇ ਪੱਕੇ ਕੇਸਾਂ ਨੂੰ ਕੰਟਰੋਲ ਕਰਨ ਵਿੱਚ ਬਿਹਤਰ ਕੰਮ ਕੀਤਾ ਹੈ, ਪਰ ਭਾਰਤ ਨੇ ਮੁਲਾਂਕਣ ਦੌਰਾਨ ‘ਲਾਗ ਨਾਲ ਪੀੜਤ ਅਸਲ ਕੇਸਾਂ ਦੀ ਗਿਣਤੀ’ ਦੇ ਅਹਿਮ ਹਿੱਸੇ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਖੋਜਾਰਥੀਆਂ ਵਿੱਚ ਸ਼ਾਮਲ ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਦੇਬਾਸ੍ਰੀ ਰੇਅ ਨੇ ਕਿਹਾ ਕਿ ਇਹ ਕਾਰਕ ਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਲੋਕਾਂ ਦੀ ਟੈਸਟਿੰਗ ਦੇ ਫ਼ੈਲਾਅ, ਨਮੂਨਿਆਂ ਦੇ ਨਤੀਜਿਆਂ ਦੀ ਦਰੁਸਤੀ ਤੇ ਲੋਕਾਂ ਦੇ ਨਮੂਨਿਆਂ ਦੇ ਅਨੁਪਾਤ ਤੇ ਪੱਧਰ ’ਤੇ ਮੁਨੱਸਰ ਕਰਦਾ ਹੈ। ਵਿਗਿਆਨੀਆਂ ਨੇ ਰਿਪੋਰਟ ’ਚ ਲਿਖਿਆ ਕਿ ਹੁਣ ਤਕ ਭਾਰਤ ਵਿੱਚ ਗਿਣਤੀ ਪੱਖੋਂ ਜਿੰਨੇ ਕੁ ਲੋਕਾਂ ਦਾ ਟੈਸਟ ਕੀਤਾ ਗਿਆ ਹੈ, ਉਹ ਮੁਕਾਬਲਤਨ ਬਹੁਤ ਛੋਟਾ ਹੈ।

ਵਿਸਥਾਰਤ ਟੈਸਟਿੰਗ ਦੀ ਅਣਹੋਂਦ ਵਿੱਚ ‘ਕਮਿਊਨਿਟੀ ਟਰਾਂਸਮਿਸ਼ਨ’ ਦੇ ਆਕਾਰ ਦਾ ਪਤਾ ਲਾਉਣਾ ਲਗਪਗ ਨਾਮੁਮਕਿਨ ਹੈ। ਵਿਗਿਆਨੀਆਂ ਨੇ ਆਪਣੇ ਮੁਲਾਂਕਣ ਲਈ ਭਾਰਤ ਵਿੱਚ 16 ਮਾਰਚ ਤਕ ਰਿਪੋਰਟ ਹੋਏ ਕੇਸਾਂ ਦਾ ਡੇਟਾ ਵਰਤੋਂ ਵਿੱਚ ਲਿਆਉਂਦੇ ਹਨ।