ਪੰਜਾਬ ‘ਚ ਨਿੱਤ ਦਿਨ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅੱਜ ਫਿਰ ਪੰਜਾਬ ‘ਚ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਇੱਕ ਮਰੀਜ਼ ਨਵਾਂ ਸ਼ਹਿਰ ਦਾ ਹੈ ਜਦਕਿ ਦੂਸਰਾ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਸ ਨੂੰ ਲੁਧਿਆਣਾ ਦੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।

ਚੰਡੀਗੜ੍ਹ: ਪੰਜਾਬ ‘ਚ ਨਿੱਤ ਦਿਨ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅੱਜ ਫਿਰ ਪੰਜਾਬ ‘ਚ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਇੱਕ ਮਰੀਜ਼ ਨਵਾਂ ਸ਼ਹਿਰ ਦਾ ਹੈ ਜਦਕਿ ਦੂਸਰਾ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਸ ਨੂੰ ਲੁਧਿਆਣਾ ਦੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।

ਜਲੰਧਰ ਵਾਲੇ ਮਰੀਜ਼ ਦੀ ਟ੍ਰੈਵਲ ਹਿਸਟਰੀ ਹੈ ਜਦਕਿ ਨਵਾਂ ਸ਼ਹਿਰ ਵਾਲਾ ਪੌਜ਼ੇਟਿਵ ਮਰੀਜ਼ ਦੇ ਸੰਪਰਕ ‘ਚ ਆਇਆ ਸੀ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾਵਾਇਰਸ ਦਾ ਅੰਕੜਾ 33 ‘ਤੇ ਪਹੁੰਚ ਗਿਆ ਹੈ।

ਕੁੱਲ ਅੰਕੜੇ

ਨਵਾਂਸ਼ਹਿਰ – 19

ਮੁਹਾਲੀ -05

ਜਲੰਧਰ – 04

ਹੁਸ਼ਿਆਰਪੁਰ -03

ਅੰਮ੍ਰਿਤਸਰ – 01

ਲੁਧਿਆਣਾ -01

ਪੰਜਾਬ ਵਿੱਚ 376 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹਨ।