ਕੋਰੋਨਾ ਨੂੰ ਹਲਕੇ ਚ ਲੈਣਾ ਬਹੁਤੇ ਦੇਸ਼ਾਂ ਨੂੰ ਮਹਿੰਗਾ ਪੈ ਰਿਹਾ ਹੈ। ਇਸੇ ਲਈ ਇਸ ਨਾਮੁਰਾਦ ਬਿਮਾਰੀ ਦੇ ਭਿਆਨਕ ਅਸਰ ਬਾਰੇ ਲੋਕਾਂ ਨੂੰ ਜਾਗਰੁੱਕ ਕਰਕੇ ਇਸਨੂੰ ਸੀਰੀਅਸ ਲੈਣ ਦੇ ਸੁਨੇਹੇ ਲਗਾਤਾਰ ਦਿੱਤੇ ਜਾ ਰਹੇ ਹਨ ਪਰ ਬਾਵਜੂਦ ਇਸਦੇ ਬਹੁਤ ਸਾਰੇ ਲੋਕ ਲਗਾਤਾਰ ਕੋਰੋਨਾ ਨੂੰ ਲੈਕੇ ਤੰਜ ਕੱਸਦੇ ਅਤੇ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।

ਤਾਜ਼ੀ ਘਟਨਾ ਪ੍ਰਿੰਸ ਵਿਲੀਅਮ ਨਾਲ ਜੁੜੀ ਹੋਈ ਹੈ। ਜਿਨ੍ਹਾਂ ਨੇ ਪ੍ਰਿੰਸ ਕੋਰੋਨਾ ਵਾਇਰਸ ਦਾ ਮਜ਼ਾਕ ਉਡਾਇਆ ਹੈ।  ਉਨ੍ਹਾਂ ਕਿਹਾ ਕਿ ਵਾਇਰਸ ਨੂੰ ਲੈਕੇ ਚਾਰੇ ਪਾਸੇ ਡਰਾਮਾ ਹੋ ਰਿਹਾ ਹੈ। ਥੋੜੀ ਜਹੀ ਖੰਘ ‘ਤੇ ਵੀ ਕੋਰੋਨਾ ਦਾ ਰੌਲਾ ਪੈ ਰਿਹਾ ਹੈ। ਪ੍ਰਿੰਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਦੱਸਣਯੋਗ ਹੈ ਕਿ ਬ੍ਰਿਟੇਨ ‘ਚ ਕੋਰੋਨਾ ਨਾਲ 465 ਲੋਕ ਫੌਤ ਹੋ ਚੁੱਕੇ ਹਨ ਜਦਕਿ ਪ੍ਰਿੰਸ ਵਿਲੀਅਮ ਦੇ ਪਿਤਾ ਪ੍ਰਿੰਸ ਚਾਲਰਸ ਖੁਦ ਇਸ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ।