ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੇਕਸ ਸ਼ੁਰੂਆਤੀ ਕਾਰੋਬਾਰ ‘ਚ 1300 ਅੰਕ ਡਿੱਗ ਗਿਆ ਹੈ।

ਨਵੀਂ ਦਿੱਲੀਦਿਨ ਦੀ ਸ਼ੁਰੂਆਤ ਸ਼ੇਅਰ ਬਾਜ਼ਾਰ ਲਈ ਬਹੁਤ ਮਾੜੀ ਰਹੀ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਚ 1300 ਅੰਕ ਡਿੱਗ ਗਿਆ ਹੈ। ਸੇਸੇਕਸ 1300 ਅੰਕ ਡਿੱਗ ਕੇ 37000 ਦੇ ਹੇਠਾਂ ਚਲਾ ਗਿਆ ਜਦੋਂ ਕਿ ਨਿਫਟੀ 11000 ਦੇ ਹੇਠਾਂ ਆ ਗਿਆ। ਅੱਜ ਮਾਰਚ ਦੇ ਪਹਿਲੇ ਹਫ਼ਤੇ ਦਾ ਆਖਰੀ ਵਪਾਰਕ ਦਿਨ ਹੈ ਅਤੇ ਸਟਾਕ ਮਾਰਕੀਟ ਵਿੱਚ ਹਫੜਾਦਫੜੀ ਹੈ। ਕੋਰੋਨਾ ਵਾਇਰਸ ਕਰਕੇ ਪੈਦਾ ਹੋਏ ਸੰਕਟ ਕਰਕੇ ਇਕ ਵੱਡੀ ਗਿਰਾਵਟ ਵੇਖੀ ਜਾ ਰਹੀ ਹੈ। ਯੈੱਸ਼ ਬੈਂਕ ਦਾ ਅਸਰ ਸਟਾਕ ਮਾਰਕੀਟ ਤੇ ਵੀ ਪੈ ਸਕਦਾ ਹੈ।

ਯੈੱਸ ਬੈਂਕ ਦੇ ਸ਼ੇਅਰ 24.97% ਡਿੱਗ ਕੇ 27.65 ਰੁਪਏ ਤੇ ਆ ਗਏ। ਹਾਲਾਂਕਿ ਆਰਬੀਆਈ ਨੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਯੈੱਸ ਬੈਂਕ ਦਾ ਕੰਮਕਾਜ ਸੰਭਾਲ ਲਿਆ ਹੈਪਰ ਖਾਤਾ ਧਾਰਕ ਪਰੇਸ਼ਾਨ ਨਜ਼ਰ ਆ ਰਹੇ ਹਨ। ਯੈੱਸ ਬੈਂਕ ਦੇ ਬਾਹਰ ਸੁਰੱਖਿਆ ਵੀ ਮੁੰਬਈ ਚ ਵਧਾ ਦਿੱਤੀ ਗਈ ਹੈ ਅਤੇ ਖਾਤਾ ਧਾਰਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਸੇ ਸੁਰੱਖਿਅਤ ਹਨ।