ਬਟਾਲਾ ਦੇ ਐਸਐਸਪੀ ਦੇ ਦਫਤਰ ਡਾਕ ਦੇਣ ਆਏ ਏਐਸਆਈ ਤੇ ਲੋਹੇ ਦੇ ਤਿੱਖੇ ਸੂਏ ਨਾਲ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਏਐਸਆਈ ਗੰਭੀਰ ਜ਼ਖਮੀ ਹੋ ਗਿਆ।

ਬਟਾਲਾ: ਬਟਾਲਾ ਦੇ ਐਸਐਸਪੀ ਦੇ ਦਫਤਰ ਡਾਕ ਦੇਣ ਆਏ ਏਐਸਆਈ ਤੇ ਲੋਹੇ ਦੇ ਤਿੱਖੇ ਸੂਏ ਨਾਲ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਏਐਸਆਈ ਗੰਭੀਰ ਜ਼ਖਮੀ ਹੋ ਗਿਆ।

ਪੀੜਤ ਏਐਸਆਈ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਉਹ ਕਾਦੀਆ ਥਾਣੇ ‘ਚ ਬਤੌਰ ਏਐਸਆਈ ਤੈਨਾਤ ਸੀ। ਦਰਅਸਲ, ਬਟਾਲਾ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਬਲਵਿੰਦਰ ਦੀ ਇੱਕ ਦੁਕਾਨਦਾਰ ਨਾਲ ਲੜਾਈ ਹੋਈ ਅਤੇ ਝਗੜੇ ਦੌਰਾਨ ਦੁਕਾਨਦਾਰ ਨੇ ਤਿੱਖੇ ਸੂਏ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਏਐਸਆਈ ਦੇ ਚਿਹਰੇ ਸਮੇਤ ਸਰੀਰ ਦੇ ਕਈ ਹਿੱਸੇ ਜ਼ਖਮੀ ਹੋ ਗਏ।

ਪੀੜਤ ਮੁਲਾਜ਼ਮ ਨੂੰ ਬਟਾਲਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਹਮਲਾਵਰ ਦੁਕਾਨਦਾਰ ਫਿਲਹਾਲ ਫਰਾਰ ਹੈ।