ਪੰਜਾਬੀਆਂ ਜਾਂ ਇੱਥੋਂ ਤਕ ਕਿ ਭਾਰਤੀਆਂ ਵਿੱਚ ਵੀ ਬਹੁਤ ਘੱਟ ਹੀ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਲੱਸੀ ਦਾ ਸੁਆਦ ਪਸੰਦ ਨਾ ਹੋਵੇ। ਲੱਸੀ ਸਿਰਫ਼ ਸੁਆਦ ‘ਚ ਹੀ ਵਧੀਆਂ ਨਹੀਂ ਹੁੰਦੀ ਸਗੋਂ ਇਹ ਸਾਡੇ ਸ਼ਰੀਰ ਲਈ ਫ਼ਾਇਦੇਮੰਦ ਵੀ ਬਹੁਤ ਹੁੰਦੀ ਹੈ। ਤਾਜ਼ੀ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਲੱਸੀ ਪੀਓਗੇ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ। ਲੱਸੀ ਜਿੱਥੇ ਸ਼ਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦੀ ਹੈ ਉੱਥੇਇਹ ਸ਼ਰੀਰ ਲਈ ਕਾਫ਼ੀ ਫ਼ਾਇਦੇਮੰਦ ਵੀ ਹੁੰਦੀ ਹੈ
ਪਾਚਨ ਤੰਤਰ ਲਈ ਬਿਹਤਰ – ਲੱਸੀ ਵਿੱਚ ਚੰਗੇ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਦੀ ਵਰਤੋਂ ਨਾਲ ਪੂਰਾ ਪਾਚਨਤੰਤਰ ਦਰੁੱਸਤ ਰਹਿੰਦਾ ਹੈ। ਜੇ ਤੁਹਾਨੂੰ ਪੇਟ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇੱਕ ਗਲਾਸ ਲੱਸੀ ਪੀ ਲਓ ਕੁਝ ਦੇਰ ਵਿੱਚ ਹੀ ਤਕਲੀਫ਼ ਦੂਰ ਹੋ ਜਾਵੇਗੀ।
ਐਸੀਡਿਟੀ ਤੋਂ ਰਾਹਤ – ਜੋ ਲੋਕ ਹਮੇਸ਼ਾ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਲੱਸੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਵਜ੍ਹਾ ਨਾਲ ਹਾਰਟਬਰਨ ਜਾਂ ਅਪਚ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਭਾਰ ਘੱਟ ਕਰਨ ਵਿੱਚ ਮਦਦਗਾਰ – ਤੁਹਾਨੂੰ ਦੱਸ ਦੇਈਏ ਕਿ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਵੀ ਘੱਟ ਹੁੰਦਾ ਹੈ।
ਹੱਡੀਆਂ ਦੀ ਮਜ਼ਬੂਤੀ – ਲੱਸੀ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਨੂੰ ਰੋਜ਼ਾਨਾ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣ ਲੱਗਦੀਆਂ ਹਨ। ਇੱਕ ਕੱਪ ਲੱਸੀ ਵਿੱਚ 286 ਮਿਲੀਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਕਿ ਰੋਜ਼ਾਨਾ ਲਈ ਜ਼ਰੂਰੀ ਕੈਲਸ਼ੀਅਮ ਦੀ ਲਗਭਗ 30 ਪ੍ਰਤੀਸ਼ਤ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ – ਰੋਜ਼ਾਨਾ ਲੱਸੀ ਪੀਣ ਨਾਲ ਸ਼ਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਵਿੱਚ ਮੌਜੂਦ ਪੋਟੈਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ।
ਗਲੇ ਦੀ ਖਰਾਸ਼ – ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਦੀ ਸਮੱਸਿਆ ਰਹਿੰਦੀ ਹੈ ਤਾਂ ਲੱਸੀ ਦੇ ਗਲਾਸ ਵਿੱਚ ਸੇਂਧਾ ਨਮਕ ਅਤੇ ਚੁਟਕੀ ਭਰ ਲਾਲ ਮਿਰਚ ਪੀਣ ਨਾਲ ਇਹ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।
ਕਬਜ਼ ਤੋਂ ਛੁਟਕਾਰਾ – ਕਬਜ਼ ਦੀ ਸਮੱਸਿਆ ਹੋਣ ‘ਤੇ ਲੱਸੀ ਵਿੱਚ ਅਜਵਾਇਣ ਮਿਲਾ ਕੇ ਪੀਣ ਨਾਲ ਕੁਝ ਦਿਨਾਂ ਵਿੱਚ ਹੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਪੇਟ ਦੀ ਸਫ਼ਾਈ ਕਰਨ ਲਈ ਗਰਮੀਆਂ ਵਿੱਚ ਪੁਦੀਨਾ ਮਿਲਾ ਕੇ ਲੱਸੀ ਬਣਾ ਕੇ ਪੀਓ।
ਚਿਹਰੇ ਦੇ ਦਾਗ਼ ਧੱਬੇ – ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਜਾਂ ਫ਼ਿਰ ਸੱਟ ਦਾ ਨਿਸ਼ਾਨ ਦੂਰ ਕਰਨ ਲਈ ਸੰਤਰੇ ਦੇ ਛਿਲਕੇ ਦੇ ਪਾਊਡਰ ਵਿੱਚ ਲੱਸੀ ਮਿਲਾ ਕੇ ਚਿਹਰੇ ‘ਤੇ ਲਗਾਓ।

ਮੋਟਾਪਾ – ਲੱਸੀ ਦੇ ਵਿੱਚ ਕੇਲੇ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਤਰ੍ਹਾਂ ਕੇਲੇ ਵਾਲੀ ਲੱਸੀ ਰੋਜ਼ਾਨਾ ਖ਼ਾਲੀ ਪੇਟ ਪੀਣ ਨਾਲ ਮੋਟਾਪਾ ਜਲਦੀ ਘੱਟ ਹੋ ਜਾਂਦਾ ਹੈ।
ਕੋਲੈਸਟਰੌਲ – ਰੋਜ਼ ਇੱਕ ਗਿਲਾਸ ਲੱਸੀ ਪੀਣ ਨਾਲ ਕੋਲੈਸਟਰੌਲ ਪੱਧਰ ਘੱਟ ਹੁੰਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਂਦਾ ਹੈ।